PARIS OLYMPICS: ਆਸਟ੍ਰੇਲੀਆ ਦੀਆਂ ਮਹਿਲਾ ਖਿਡਾਰਨਾਂ ਨੇ 10 ਗੋਲਡ ਮੈਡਲ ਜਿੱਤ ਕੇ ਕੀਤਾ ਕਮਾਲ
ਮੈਲਬੌਰਨ 5ਅਗਸਤ (ਵਿਸ਼ਵ ਵਾਰਤਾ): ਪੈਰਿਸ ਓਲੰਪਿਕ ਵਿੱਚ ਆਸਟ੍ਰੇਲੀਆ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਵਲੋਂ ਖ਼ਬਰ ਲਿਖੇ ਜਾਣ ਤੱਕ ਕੁਲ 31 ਮੈਡਲ ਹਾਸਲ ਕੀਤੇ ਗਏ ਹਨ ਜਿਨ੍ਹਾਂ ‘ਚੋ 12 ਗੋਲਡ 11 ਸਿਲਵਰ ਅਤੇ 8 ਚਾਂਦੀ ਦੇ ਤਗਮੇ ਸ਼ਾਮਿਲ ਹਨ। ਅਸਟਰੇਲੀਅਨ ਮਹਿਲਾ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾ 12 ਗੋਲਡ ਮੈਡਲਾਂ ‘ਚ 10 ਸਿਰਫ ਮਹਿਲਾਵਾਂ ਨੇ ਹਾਸਲ ਕੀਤੇ ਹਨ ਜੋ ਕਿ ਅਸਟਰੇਲੀਅਨ ਮਹਿਲਾ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ। ਸਭ ਤੋਂ ਵੱਧ ਮੈਡਲ ਅਮਰੀਕਾ ਦੀਆ ਮਹਿਲਾ ਖਿਡਾਰੀਆਂ ਨੇ ਲਏ ਹਨ। 11 ਗੋਲਡ ਮੈਡਲ ਹਾਸਲ ਕਰਕੇ ਅਮਰੀਕੀ ਮਹਿਲਾ ਖਿਡਾਰਨਾਂ ਪਹਿਲੇ ਸਥਾਨ ‘ਤੇ ਹਨ ਜਦਕਿ 10 ਗੋਲ੍ਡ ਹਾਸਲ ਕਰਕੇ ਆਸਟ੍ਰੇਲੀਆ ਦੀਆਂ ਮਹਿਲਾ ਖਿਡਾਰਨਾਂ ਦੂਸਰੇ ਨੰਬਰ ‘ਤੇ ਹਨ। ਹੁਣ ਤੱਕ ਦੇ ਓਵਰਆਲ ਪ੍ਰਦਰਸ਼ਨ ਦੀ ਗੱਲ ਕਰੀਏ ਤਾ 21 ਗੋਲਡ ਮੈਡਲਾਂ ਸਣੇ ਕੁਲ 50 ਮੈਡਲ ਜਿੱਤਕੇ ਚੀਨ ਇਸ ਵੇਲੇ ਪਹਿਲੇ ਨੰਬਰ ‘ਤੇ ਹੈ। 19 ਗੋਲਡ ਮੈਡਲ ਜਿੱਤਕੇ ਅਮਰੀਕਾ ਇਸ ਵੇਲੇ ਦੂਸਰੇ ਨੰਬਰ ‘ਤੇ ਹੈ। ਅਮਰੀਕਾ ਦੇ ਕੁਲ ਮੈਡਲਾਂ ਦੀ ਸੰਖਿਆ 72 ਹੈ। ਮੇਜ਼ਬਾਨ ਫਰਾਂਸ 12 ਗੋਲਡ ਜਿੱਤਕੇ ਤੀਸਰੇ ਨੰਬਰ ਤੇ ਹੈ। ਚੌਥੇ ਨੰਬਰ ‘ਤੇ ਆਸਟ੍ਰੇਲੀਆ ਹੈ ਜਿਸਨੇ ਖ਼ਬਰ ਲਿਖੇ ਜਾਣ ਤੱਕ 12 ਗੋਲਡ ਮੈਡਲਾਂ ਸਣੇ ਹੁਣ ਤੱਕ ਕੁਲ 31 ਮੈਡਲ ਜਿੱਤੇ ਹਨ।