Patna : ਬਿਹਾਰ ਦੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ
ਪਟਨਾ,16ਜੁਲਾਈ (ਵਿਸ਼ਵ ਵਾਰਤਾ )Patna: ਵੀਆਈਪੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦਾ ਬਿਹਾਰ ਦੇ ਦਰਭੰਗਾ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਘਰ ‘ਚੋਂ ਮਿਲੀ। ਮੌਕੇ ‘ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਘਰ ‘ਚ ਦਾਖਲ ਹੋ ਕੇ ਕਤਲ ਕੀਤਾ ਹੈ । ਹਾਲਾਂਕਿ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਦਰਭੰਗਾ ਦੇ ਐਸਐਸਪੀ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਕੇਸ਼ ਸਾਹਨੀ ਦੇ ਪਿਤਾ ਦੀ ਲਾਸ਼ ਕੱਟੀ ਹੋਈ ਹਾਲਤ ਵਿੱਚ ਮਿਲੀ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਐਸਆਈਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਮੁਕੇਸ਼ ਸਾਹਨੀ ਮੁੰਬਈ ਤੋਂ ਦਰਭੰਗਾ ਆਉਣ ਲਈ ਰਵਾਨਾ ਹੋ ਗਏ ਹਨ। ਵਿਕਾਸਸ਼ੀਲ ਇੰਸਾਨ ਪਾਰਟੀ ਦੇ ਸੰਸਥਾਪਕ ਮੁਕੇਸ਼ ਸਾਹਨੀ ਦੀ ਮਾਂ ਦਾ 10 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਜੀਤਨ ਸਾਹਨੀ ਘਰ ‘ਚ ਇੱਕਲੇ ਰਹਿੰਦੇ ਸਨ । ਕੁਝ ਨੌਕਰ ਦਿਨ ਵੇਲੇ ਉਸ ਦੇ ਘਰ ਰਹਿੰਦੇ ਸਨ ਅਤੇ ਰਾਤ ਨੂੰ ਚਲੇ ਜਾਂਦੇ ਸਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਕਿਸ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰੀਰ ‘ਤੇ ਚਾਕੂ ਦੇ ਕਈ ਜ਼ਖਮ ਸਨ। ਸਰੀਰ ‘ਤੇ ਜ਼ਖ਼ਮਾਂ ਦੇ ਕਈ ਨਿਸ਼ਾਨ ਹਨ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।