ਪਟਿਆਲਾ 16 ਸਤੰਬਰ (ਵਿਸ਼ਵ ਵਾਰਤਾ )-ਉੱਘੇ ਅਲੋਚਕ ਫੇਸਬੁੱਕ ਲੇਖਕ ਤੇ ਯੂ ਟਿਊਬ ਚੈਨਲਾਂ ਦੇ ਬੁਲਾਰੇ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਾਲੀ ਦੇ ਛੋਟੇ ਭਰਾ ਰਣਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਲੀ ਅਜੇ ਘੰਟਾ ਕੁ ਪਹਿਲਾਂ ਹੀ ਉਸਦੇ ਘਰ ਪਟਿਆਲੇ ਆਇਆ ਸੀ। ਘਰ ਉਸਦਾ ਵੱਡਾ ਭਰਾ ਜਤਿੰਦਰ ਸਿੰਘ ਵੀ ਆਇਆ ਹੋਇਆ ਸੀ। ਉਹ ਬੈਠੇ ਗੱਲਾਂ ਕਰ ਰਹੇ ਸਨ ਜਦੋਂ ਪੁਲੀਸ ਵਾਲੇ ਘਰ ਆ ਧਮਕੇ ਤੇ ਮਾਲੀ ਨੂੰ ਨਾਲ ਚੱਲ਼ਣ ਲਈ ਕਿਹਾ। ਉਹਨਾਂ ਦੱਸਿਆ ਕਿ ਪੁਲੀਸ ਵਾਲੇ ਕਹਿ ਰਹੇ ਸਨ ਕਿ ਉਹ ਸੀ ਆਈ ਏ ਮੋਹਾਲੀ ਤੋਂ ਆਏ ਹਨ। ਪੁੱਛਣ ‘ਤੇ ਉਹਨਾਂ ਕਿਹਾ ਕਿ ਆਈ ਟੀ ਐਕਟ ਅਧੀਨ ਉਹਨਾਂ ਵੱਲੋਂ ਪਾਈ ਕਿਸੇ ਪੋਸਟ ਕਾਰਨ ਫੜਿਆ ਹੈ। patiala news
Breaking News : ਕੇਂਦਰ ਤੇ ਕਿਸਾਨਾਂ ਵਿਚਾਲੇ 6ਵੇਂ ਗੇੜ ਦੀ ਮੀਟਿੰਗ ਹੋਈ ਸਮਾਪਤ
Breaking News : ਕੇਂਦਰ ਤੇ ਕਿਸਾਨਾਂ ਵਿਚਾਲੇ 6ਵੇਂ ਗੇੜ ਦੀ ਮੀਟਿੰਗ ਹੋਈ ਸਮਾਪਤ ਹੁਣ 19 ਮਾਰਚ ਨੂੰ ਹੋਵੇਗੀ ਅਗਲੀ ਬੈਠਕ...