Patiala News: ਜਰਨਲ ਸਹਾਇਕ ਟੂ ਡਿਪਟੀ ਕਮਿਸ਼ਨਰ ਰਿਚਾ ਗੋਇਲ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧੀ ਤੁਰੰਤ ਕਾਰਵਾਈ ਤੇ ਪ੍ਰਬੰਧ ਕੀਤੇ ਜਾਣਗੇ
ਪਟਿਆਲਾ 10 ਫ਼ਰਵਰੀ (ਵਿਸ਼ਵ ਵਾਰਤਾ) ਅੱਜ ਨੈਸ਼ਨਲ ਸਡਿਊਡਲ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਹਵਾਲੇ ਨਾਲ ਜਰਨਲ ਸਹਾਇਕ ਟੂ ਡਿਪਟੀ ਕਮਿਸ਼ਨਰ ਨੂੰ ਵਫ਼ਦ ਮਿਲਿਆ ਅਤੇ ਮੰਗ ਪੱਤਰ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵਾਂ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਹਰਿਮੰਦਰ ਸਾਹਿਬ ਫੈਕਟਰੀ ਏਰੀਆ ਪਟਿਆਲਾ ਵਿਖੇ ਅਤੇ ਜਿਲ੍ਹੇ ਦੇ ਹਰ ਇੱਕ ਪਿੰਡ ਵਿੱਚ ਬੜ੍ਹੀ ਧੂਮ-ਧਾਮ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਗੁਰਪੂਰਬ ਤੋਂ ਇੱਕ ਦਿਨ ਪਹਿਲਾ ਵਿਸਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ।ਵਫ਼ਦ ਵਿੱਚ ਸ਼ਾਮਲ ਸੁਖਵਿੰਦਰ ਸਿੰਘ,ਰਾਜਨ ਭਟੌਏ,ਗੁਰਪ੍ਰੀਤ ਸਿੰਘ ਘੋਲੀ, ਨਰਿੰਦਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਜੀਤੀ, ਗੁਰਦੇਵ ਰਾਮ,ਸਤਵਿੰਦਰ ਸਿੰਘ, ਅਮਰੀਕ ਸਿੰਘ, ਰਮਨਦੀਪ ਸਿੰਘ,ਰਮਨ ਸਿੰਘ ਸਰਪੰਚ , ਧਰਮਪਾਲ ਸਿੰਘ, ਅਮਰਜੀਤ ਲਾਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਬੱਚਿਆਂ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ ਹੁੰਦਾ ਹੈ। ਇਸ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਕਿ ਨਗਰ ਕੀਰਤਨ ਨੂੰ ਮੁੱਖ ਰੱਖਦੇ ਹੋਏ ਸਕੂਲਾਂ,ਕਾਲਜਾਂ,ਵਿਦਿਅਕ ਅਦਾਰਿਆਂ ਅਤੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਵਿੱਚ ਅੱਧੇ ਦਿਨ ਦੀ ‘ ਛੁੱਟੀ ਘੋਸਿਤ ਕੀਤੀ ਜਾਵੇ ਅਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦੋ ਦਿਨ 11 ਫਰਵਰੀ ਅਤੇ 12 ਫਰਵਰੀ ਨੂੰ ਸ਼ਰਾਬ ਦੀ ਵਿਕਾਰੀ ਅਤੇ ਮੀਟ ਦੀਆਂ ਦੁਕਾਨਾਂ ‘ਤੇ ਵਿਕਰੀ ਦੀ ਪਾਬੰਦੀ ਲਗਾਈ ਜਾਣ ਦੀ ਮੰਗ ਕੀਤੀ ਗਈ ਹੈ।ਇਥੇ ਵਰਨਣਯੋਗ ਹੈ ਕਿ ਜੰਲਧਰ ਸਿਵਲ ਪ੍ਰਸ਼ਾਸਨ ਨੇ ਗੁਰਪੂਰਬ ਨੂੰ ਧਿਆਨ ਵਿੱਚ ਰੱਖਦਿਆਂ ਦੋ ਦਿਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਬੰਦੀਆਂ ਹੁਕਮ ਜਾਰੀ ਕੀਤੇ ਹੋਏ ਹਨ ।ਡਾਂ ਪ੍ਰੀਤ ਯਾਦਵ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਵੀ ਆਪਣੇ ਪ੍ਰਸ਼ਾਸਨਿਕ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਪਾਬੰਦੀਆਂ ਦੇ ਹੁਕਮ ਜਾਰੀ ਕਰਨ ਦੀ ਪਟਿਆਲਾ ਦੀਆਂ ਪ੍ਰਮੁੱਖ ਜਥੇਬੰਦੀਆਂ ਸ੍ਰੀ ਗੁਰੂ ਰਵੀਦਾਸ ਸਭਾ ਫੈਕਟਰੀ ਏਰੀਆ ਪਟਿਆਲਾ,ਗੁਰੂ ਰਵੀਦਾਸ ਨੌਜਵਾਨ ਸਭਾ,ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਸੁਸਾਇਟੀ, ਡਾ ਅੰਬਦੇਕਰ ਯੂਥ ਕਲੱਬ ਦੁਆਰਾ ਮੰਗ ਕੀਤੀ ਗਈ। ਜਰਨਲ ਸਹਾਇਕ ਟੂ ਡਿਪਟੀ ਕਮਿਸ਼ਨਰ ਰਿਚਾ ਗੋਇਲ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧੀ ਤੁਰੰਤ ਕਾਰਵਾਈ ਤੇ ਪ੍ਰਬੰਧ ਕੀਤੇ ਜਾਣਗੇ।