ਪਟਿਆਲਾ 29ਅਗਸਤ (ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ( AAP)ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸੁਰਜੀਤ ਸਿੰਘ ਕੋਹਲੀ ਦਾ ਅੱਜ ਬੀਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ। ਵਿਧਾਇਕ ਦੇ ਇੱਕ ਕਰੀਬੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸੁਰਜੀਤ ਸਿੰਘ ਕੋਹਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਹਨ। ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕੀਤੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਸੀਟ ਜਿੱਤੇ ਸਨ। ਉਹ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ (ਸ਼ਹਿਰੀ) ਇਕਾਈ ਦੇ ਪ੍ਰਧਾਨ ਵੀ ਰਹੇ ਹਨ। ਸੁਰਜੀਤ ਸਿੰਘ ਕੋਹਲੀ ਦੇ ਅਕਾਲ ਚਲਾਣੇ ਨਾਲ ਸਿਆਸੀ ਹਲਕਿਆਂ ਅਤੇ ਕੋਹਲੀ ਪਰਿਵਾਰ ਵਿਚ ਸੋਗ ਦੀ ਲਹਿਰ ਹੈ।PATIALA NEWS
She haat ਜਿਥੇ ਔਰਤਾਂ ਦੇ ਹੱਥਾਂ ‘ਚ ਹੈ ਸਾਰੀ ਕਮਾਨ
She haat ਜਿਥੇ ਔਰਤਾਂ ਦੇ ਹੱਥਾਂ 'ਚ ਹੈ ਸਾਰੀ ਕਮਾਨ 23 ਔਰਤਾਂ ਦਾ ਸਮੂਹ ਸੰਭਾਲਦਾ ਹੈ ਸਾਰਾ ਕੰਮਕਾਰ, ਦੂਜਿਆਂ ਲਈ...