Patiala : ਗਰਮ ਰੁੱਤ ਦੀਆਂ ਸਕੂਲ ਖੇਡਾਂ ’ਚ ਖੋ-ਖੋ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
ਖੋ-ਖੋ ਲੜਕੀਆਂ ਅੰਡਰ-19 ਅਤੇ ਅੰਡਰ-17 ਦੇ ਮੁਕਾਬਲੇ ’ਚ ਘਨੌਰ ਬਲਾਕ ਅਤੇ ਅੰਡਰ-14 ਦੇ ਮੁਕਾਬਲੇ ’ਚ ਸਮਾਣਾ-1 ਬਲਾਕ ਜੇਤੂ ਰਹੇ
ਪਟਿਆਲਾ 23 ਅਗਸਤ(ਵਿਸ਼ਵ ਵਾਰਤਾ)Patiala – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡੀਪੀਆਈ ਸੈਕੰਡਰੀ ਸਿੱਖਿਆ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਪੋਰਟਸ ਕੋਆਰਡੀਨੇਟਰ ਪਟਿਆਲਾ ਦਲਜੀਤ ਸਿੰਘ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਪਟਿਆਲਾ ਦੇ ਜ਼ੋਨ ਪੱਧਰੀ ਗਰਮ ਰੁੱਤ ਖੇਡਾਂ ਦੇ ਮੁਕਾਬਲੇ ਪਟਿਆਲਾ ਦੇ ਵੱਖ ਵੱਖ ਸਥਾਨਾਂ ‘ਤੇ ਕਰਵਾਏ ਜਾ ਰਹੇ ਹਨ। ਖੋ-ਖੋ ਲੜਕੀਆਂ ਦੇ ਅੰਡਰ 14, 17 ਅਤੇ 19 ਦੇ ਮੁਕਾਬਲੇ ਪੋਲੋ ਗਰਾਊਂਡ ਅਤੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ ਹੈ।
ਖੋ-ਖੋ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਘਨੌਰ ਬਲਾਕ ਨੇ, ਦੂਜਾ ਸਥਾਨ ਬਲਾਕ ਪਟਿਆਲਾ-2 ਨੇ ਅਤੇ ਤੀਜਾ ਸਥਾਨ ਬਲਾਕ ਪਾਤੜਾਂ ਨੇ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਅੰਡਰ-17 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਘਨੌਰ ਬਲਾਕ ਨੇ, ਦੂਜਾ ਸਥਾਨ ਬਲਾਕ ਪਟਿਆਲਾ-1 ਨੇ ਅਤੇ ਤੀਜਾ ਸਥਾਨ ਬਲਾਕ ਪਾਤੜਾਂ ਨੇ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਅੰਡਰ-14 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਮਾਣਾ-1 ਬਲਾਕ ਨੇ, ਦੂਜਾ ਸਥਾਨ ਬਲਾਕ ਘਨੌਰ ਨੇ ਅਤੇ ਤੀਜਾ ਸਥਾਨ ਬਲਾਕ ਪਟਿਆਲਾ-2 ਨੇ ਪ੍ਰਾਪਤ ਕੀਤਾ।
ਜੇਤੂ ਟੀਮਾਂ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ: ਰਵਿੰਦਰਪਾਲ ਸਿੰਘ ਅਤੇ ਹਰਮਨਦੀਪ ਕੌਰ ਸੈਂਕਸ਼ਨ ਅਫ਼ਸਰ ਨੇ ਵਧਾਈ ਦਿੱਤੀ। ਇਹਨਾਂ ਮੁਕਾਬਲਿਆਂ ਦੇ ਆਯੋਜਨ ਲਈ ਚਰਨਜੀਤ ਸਿੰਘ ਜਨਰਲ ਸਕੱਤਰ, ਜ਼ੋਨਲ ਸਕੱਤਰ ਜਸਵਿੰਦਰ ਸਿੰਘ ਘਨੌਰ, ਦਵਿੰਦਰ ਸਿੰਘ ਪਾਤੜਾਂ, ਅਮਨਿੰਦਰ ਸਿੰਘ ਬਾਬਾ ਪਟਿਆਲਾ-1, ਬਲਵਿੰਦਰ ਸਿੰਘ ਜੱਸਲ, ਸ਼ਸ਼ੀ ਮਾਨ ਪਟਿਆਲਾ-3, ਭਰਪੂਰ ਸਿੰਘ ਸਮਾਣਾ-1, ਗੁਰਪ੍ਰੀਤ ਸਿੰਘ ਭਾਦਸੋਂ, ਬਲਜੀਤ ਸਿੰਘ ਨਾਭਾ, ਡਾ. ਰਾਜਿੰਦਰ ਸਿੰਘ ਸੈਣੀ ਰਾਜਪੁਰਾ, ਤਰਸੇਮ ਸਿੰਘ ਭੁੱਨਰਹੇੜੀ ਅਤੇ ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਹਾਜ਼ਰ ਸਨ।