ਪਰਗਟ ਸਿੰਘ ਨੂੰ ਉੱਤਰਾਖੰਡ ਅਤੇ ਸੁਖਵਿੰਦਰ ਸਿੰਘ ਡੈਨੀ ਦਿੱਲੀ ਕਾਂਗਰਸ ਦਾ ਸਕੱਤਰ ਬਣਨ ‘ਤੇ Partap Singh Bajwa ਨੇ ਦਿੱਤੀ ਵਧਾਈ
ਚੰਡੀਗੜ੍ਹ 31 ਅਗਸਤ (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਆਗੂ Partap Singh Bajwa ਨੇ ਪਰਗਟ ਸਿੰਘ ਨੂੰ ਉੱਤਰਾਖੰਡ ਅਤੇ ਸੁਖਵਿੰਦਰ ਸਿੰਘ ਡੈਨੀ ਨੂੰ ਦਿੱਲੀ ਦਾ ਸਕੱਤਰ ਬਣਾਏ ਜਾਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ, “ਵਿਧਾਇਕ ਪਰਗਟ ਸਿੰਘ ਜੀ ਅਤੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੀ ਨੂੰ ਕ੍ਰਮਵਾਰ ਉੱਤਰਾਖੰਡ ਅਤੇ ਦਿੱਲੀ ਰਾਜਾਂ ਲਈ AICC ਸਕੱਤਰ ਵਜੋਂ ਨਿਯੁਕਤੀ ‘ਤੇ ਵਧਾਈ। ਉਨ੍ਹਾਂ ਦਾ ਸਮਰਪਣ ਅਤੇ ਤਜਰਬਾ ਦੋਵਾਂ ਰਾਜਾਂ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਵਧਾਏਗਾ। ਉਨ੍ਹਾਂ ਨੂੰ ਉਨ੍ਹਾਂ ਦੀਆਂ ਨਵੀਆਂ ਭੂਮਿਕਾਵਾਂ ਵਿੱਚ ਵੱਡੀ ਸਫਲਤਾ ਦੀ ਅਸੀਂ ਕਾਮਨਾ ਕਰਦੇ ਹਾਂ।