Parliament ਅਡਾਨੀ ਮਾਮਲੇ ਨੂੰ ਲੈ ਕੇ ਸੰਸਦ ‘ਚ ਵਿਰੋਧੀ ਧਿਰ ਵੱਲੋਂ ਜ਼ਬਰਦਸਤ ਰੋਸ-ਪ੍ਰਦਰਸ਼ਨ
“ਅਡਾਨੀ ਦੀ ਜਾਂਚ ਨਹੀਂ ਕਰਵਾ ਸਕਦੇ ਮੋਦੀ”: ਰਾਹੁਲ ਗਾਂਧੀ
ਨਵੀ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਪਹਿਲੇ ਕੁਝ ਦਿਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ। ਅੱਜ ਵੀ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ (Parliament) ਸੰਸਦ ਮੈਂਬਰਾਂ ਨੇ ਅਡਾਨੀ ਮਾਮਲੇ ਨੂੰ ਲੈ ਕੇ ਸੰਸਦ ਕੰਪਲੈਕਸ ‘ਚ ਰੋਸ-ਪ੍ਰਦਰਸ਼ਨ ਕੀਤਾ। ਇਸ ਦੌਰਾਨ ‘ਮੋਦੀ-ਅਡਾਨੀ ਭਾਈ-ਭਾਈ’ ਦੇ ਨਾਅਰੇ ਵੀ ਲਾਏ। ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਜੀ ਅਡਾਨੀ ਦੀ ਜਾਂਚ ਨਹੀਂ ਕਰਵਾ ਸਕਦੇ ਕਿਉਂਕਿ ਜੇਕਰ ਉਹ ਜਾਂਚ ਕਰਵਾਉਂਦੇ ਹਨ, ਤਾਂ ਉਹ ਆਪਣੀ ਖੁਦ ਦੀ ਹੀ ਜਾਂਚ ਕਰਵਾਉਣਗੇ। ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਇੱਕ ਹਨ, ਦੋ ਨਹੀਂ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਾਲੀਆਂ ਜੈਕਟਾਂ ਪਾ ਕੇ ਸੰਸਦ ਪਹੁੰਚ ਕੇ ‘ਹਰ ਗਲੀ ਵਿੱਚ ਸ਼ੋਰ ਹੈ, ਮੋਦੀ-ਅਡਾਨੀ ਚੋਰ ਹੈ ” ਅਤੇ ਮੋਦੀ-ਅਡਾਨੀ ਇਕ ਹੈ’ ਦੇ ਨਾਅਰੇ ਵੀ ਲਾਏ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/