Parliament ਭਾਰਤ-ਚੀਨ ਮੁੱਦੇ ‘ਤੇ ਰਾਜ ਸਭਾ ‘ਚ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਪੂਰੀ ਖਬਰ
ਨਵੀ ਦਿੱਲੀ, 3 ਦਸੰਬਰ : ਸੰਸਦ (Parliament) ਦੇ ਸਰਦ ਰੁੱਤ ਇਜਲਾਸ ਦਾ ਪਹਿਲਾ ਹਫਤਾ ਜਿਥੇ ਹੰਗਾਮੇ ਦੀ ਭੇਟ ਚੜ੍ਹ ਗਿਆ ਉਥੇ ਹੀ ਮੰਗਲਵਾਰ ਤੋਂ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਬੁੱਧਵਾਰ ਨੂੰ ਰਾਜ ਸਭਾ ‘ਚ ਭਾਰਤ-ਚੀਨ ਮੁੱਦੇ ‘ਤੇ ਬਿਆਨ ਦਿੱਤਾ।
ਵਿਦੇਸ਼ ਮੰਤਰੀ ਨੇ ਰਾਜ ਸਭਾ ‘ਚ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਤੋਂ ਬਾਅਦ ਸਬੰਧਾਂ ‘ਚ ਥੋੜ੍ਹਾ ਸੁਧਾਰ ਹੋਇਆ ਹੈ ਅਤੇ ਇਸ ਮੁੱਦੇ ਨੂੰ ਹੌਲੀ-ਹੌਲੀ ਸੁਲਝਾਇਆ ਜਾ ਰਿਹਾ ਹੈ। LAC ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਐਲਏਸੀ ‘ਤੇ ਗਸ਼ਤ ਸ਼ੁਰੂ ਕੀਤੀ ਜਾ ਰਹੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/