Parliament: ਅੰਬੇਡਕਰ ਵਿਵਾਦ ਨੂੰ ਲੈ ਕੇ PM ਮੋਦੀ ਨੇ ਸੰਭਾਲਿਆ ਮੋਰਚਾ
- – ਕਿਹਾ – “ਅੰਬੇਡਕਰ ਦਾ ਅਪਮਾਨ ਛੁਪਾ ਨਹੀਂ ਸਕਦੀ ਕਾਂਗਰਸ”
ਨਵੀਂ ਦਿੱਲੀ : ਇੱਕ ਦਿਨ ਪਹਿਲਾਂ ਰਾਜ ਸਭਾ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਸ਼ਾਹ ‘ਤੇ ਬਾਬਾ ਸਾਹਿਬ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਮਾਮਲਾ ਵਧਦਾ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਖੁਦ ਮੋਰਚਾ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਨੇ ਅੰਬੇਡਕਰ ਵਿਰੁੱਧ ਕਾਂਗਰਸ ਦੁਆਰਾ ਕੀਤੇ ਗਏ ਗੁਨਾਹਾਂ ਦੀ ਸੂਚੀ ਵੀ ਗਿਣਵਾਈ।
ਇਕ ਤੋਂ ਬਾਅਦ ਇਕ ਟਵੀਟ ਕਰਦੇ ਹੋਏ ਪੀ ਐਮ ਮੋਦੀ ਨੇ ਕਿਹਾ ਕਿ “ਜੇਕਰ ਕਾਂਗਰਸ ਅਤੇ ਇਸਦਾ ਬੇਕਾਰ ਹੋ ਚੁਕਿਆ ਤੰਤਰ ਇਹ ਸੋਚਦਾ ਹੈ ਕਿ ਉਨ੍ਹਾਂ ਦੇ ਝੂਠ ਉਨ੍ਹਾਂ ਦੇ ਸਾਲਾਂ ਦੇ ਕੁਕਰਮਾਂ, ਖਾਸ ਕਰਕੇ ਡਾ. ਅੰਬੇਡਕਰ ਪ੍ਰਤੀ ਉਨ੍ਹਾਂ ਦੀ ਨਿਰਾਦਰੀ ਨੂੰ ਛੁਪਾ ਸਕਦੇ ਹਨ, ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ। ਭਾਰਤ ਦੇ ਲੋਕਾਂ ਨੇ ਵਾਰ-ਵਾਰ ਦੇਖਿਆ ਹੈ ਕਿ ਕਿਵੇਂ ਇੱਕ ਵੰਸ਼ ਦੀ ਅਗਵਾਈ ਵਾਲੀ ਪਾਰਟੀ ਨੇ ਡਾ. ਅੰਬੇਡਕਰ ਦੀ ਵਿਰਾਸਤ ਨੂੰ ਮਿਟਾਉਣ ਅਤੇ SC-ST ਭਾਈਚਾਰਿਆਂ ਨੂੰ ਅਪਮਾਨਿਤ ਕਰਨ ਲਈ ਹਰ ਸੰਭਵ ਗੰਦੀ ਚਾਲ ਵਰਤੀ ਹੈ।”
ਉਨ੍ਹਾਂ ਨੇ ਅਗਲੀ ਪੋਸਟ ਵਿੱਚ ਲਿਖਿਆ, ” ਡਾ: ਅੰਬੇਡਕਰ ਬਾਰੇ ਕਾਂਗਰਸ ਵੱਲੋਂ ਕੀਤੇ ਗਏ ਗੁਨਾਹਾਂ ਵਿੱਚ ਸ਼ਾਮਲ ਹਨ-ਉਨ੍ਹਾਂ ਨੂੰ ਚੋਣਾਂ ਵਿੱਚ ਹਰਾਉਣਾ, ਇੱਕ ਵਾਰ ਨਹੀਂ, ਦੋ ਵਾਰ। ਪੰਡਿਤ ਨਹਿਰੂ ਵੱਲੋਂ ਉਨ੍ਹਾਂ ਵਿਰੁੱਧ ਚੋਣ ਪ੍ਰਚਾਰ ਕਰਨਾ ਅਤੇ ਉਨ੍ਹਾਂ ਦੀ ਹਾਰ ਨੂੰ ਮੁੱਦਾ ਬਣਾਇਆ। ਉਨ੍ਹਾਂ ਨੂੰ ਭਾਰਤ ਰਤਨ ਨਾ ਦੇਣਾ। ਸੰਸਦ ਦੇ ਸੈਂਟਰਲ ਹਾਲ ‘ਚ ਉਨ੍ਹਾਂ ਦੀ ਤਸਵੀਰ ਨੂੰ ਜਗ੍ਹਾ ਨਹੀਂ ਦਿੱਤੇ ਜਾਣਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/