Paris Paralympics 2024 : ਪੈਰਿਸ ਪੈਰਾਲੰਪਿਕ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ
ਨਵੀਂ ਦਿੱਲੀ ,1ਸਤੰਬਰ (ਵਿਸ਼ਵ ਵਾਰਤਾ)Paris Paralympics 2024 : ਪੈਰਿਸ ਪੈਰਾਓਲੰਪਿਕ ‘ਚ ਭਾਰਤ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਅੱਜ ਭਾਰਤੀ ਅਥਲੀਟ ਦੀ ਨਜ਼ਰ ਸ਼ਾਰਟ ਪੁਟ, ਉੱਚੀ ਛਾਲ ਅਤੇ ਤੀਰਅੰਦਾਜ਼ੀ ‘ਚ ਤਗਮਿਆਂ ‘ਤੇ ਹੋਵੇਗੀ। ਰਵੀ ਰੋਂਗਲੀ ਪੁਰਸ਼ਾਂ ਦੇ ਸ਼ਾਰਟ ਪੁਟ ਮੁਕਾਬਲੇ ਦੇ ਐੱਫ-40 ਵਰਗ ਦੇ ਫਾਈਨਲ ਵਿੱਚ ਹਿੱਸਾ ਲਵੇਗਾ। ਉੱਚੀ ਛਾਲ ਮੁਕਾਬਲੇ ‘ਚ ਨਿਸ਼ਾਦ ਕੁਮਾਰ ਟੀ-47 ਦਾ ਫਾਈਨਲ ਖੇਡਣਗੇ। ਤੀਰਅੰਦਾਜ਼ੀ ‘ਚ ਵਿਅਕਤੀਗਤ ਕੰਪਾਊਂਡਿੰਗ ਮੁਕਾਬਲੇ ਦੇ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਰਾਕੇਸ਼ ਕੁਮਾਰ ਦਾ ਟੀਚਾ ਤਮਗਾ ਜਿੱਤਣਾ ਹੋਵੇਗਾ। ਇਸ ਤੋਂ ਇਲਾਵਾ ਭਾਰਤੀ ਅਥਲੀਟ ਅੱਜ ਤਗਮੇ ਜਿੱਤਣ ਦੇ ਉਦੇਸ਼ ਨਾਲ ਬੈਡਮਿੰਟਨ, ਸ਼ੂਟਿੰਗ ਅਤੇ ਐਥਲੈਟਿਕਸ ਵਿੱਚ ਵੀ ਭਾਗ ਲੈਣਗੇ। ਪੈਰਾਲੰਪਿਕ ਦੇ ਦੂਜੇ ਦਿਨ ਭਾਰਤ ਨੇ ਚਾਰ ਤਗਮੇ ਜਿੱਤੇ। ਮਨੀਸ਼ ਨਰਵਾਲ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਜਦਕਿ ਪ੍ਰੀਤੀ ਪਾਲ ਨੇ ਔਰਤਾਂ ਦੀ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਜਦਕਿ ਅਵਨੀ ਲੇਖੜਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿੱਚ ਸੋਨ ਅਤੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ।