ਨਵੀਂ ਦਿੱਲੀ 4ਸਤੰਬਰ (ਵਿਸ਼ਵ ਵਾਰਤਾ): ਭਾਰਤ ਨੇ ਬੀਤੇ ਕੱਲ੍ਹ Paris Paralympics ਵਿੱਚ 5 ਤਗਮੇ ਜਿੱਤੇ, ਜਿਸ ਨਾਲ ਕੁੱਲ ਸੰਖਿਆ 20 ਹੋ ਗਈ ਹੈ, ਜੋ ਪੈਰਾਲੰਪਿਕ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਇਸ ਤੋਂ ਪਹਿਲਾਂ, ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2020 ਟੋਕੀਓ ਪੈਰਾਲੰਪਿਕ ਵਿੱਚ ਸੀ ਜਿੱਥੇ ਭਾਰਤੀ ਅਥਲੀਟਾਂ ਨੇ 19 ਤਗਮੇ ਜਿੱਤੇ ਸਨ। ਕੱਲ੍ਹ, ਦੀਪਤੀ ਜੀਵਨਜੀ ਨੇ ਔਰਤਾਂ ਦੀ 400 ਮੀਟਰ ਟੀ-20 ਦੌੜ ਵਿੱਚ ਕਾਂਸੀ, ਸ਼ਰਦ ਕੁਮਾਰ ਨੇ ਚਾਂਦੀ ਅਤੇ ਮਰਦਾਂ ਦੀ ਉੱਚੀ ਛਾਲ-ਟੀ-63 ਵਿੱਚ ਮਰਿਯੱਪਨ ਥੰਗਾਵੇਲੂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਪੁਰਸ਼ਾਂ ਦੇ ਜੈਵਲਿਨ F46 ਵਿੱਚ ਅਜੀਤ ਸਿੰਘ ਦੇ ਚਾਂਦੀ ਅਤੇ ਸੁੰਦਰ ਗੁਰਜਰ ਨੇ ਕਾਂਸੀ ਦੇ ਨਾਲ ਦੋ ਤਗਮੇ ਜਿੱਤੇ। ਅੱਜ ਸੱਤਵੇਂ ਦਿਨ ਭਾਰਤੀ ਟੀਮ ਕਈ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ ।