Paris Olympics 2024 : ਲਕਸ਼ਯ ਸੇਨ ਦਾ ਕਾਂਸੀ ਤਮਗਾ ਮੈਚ ਅੱਜ
ਚੰਡੀਗੜ੍ਹ, 5ਅਗਸਤ(ਵਿਸ਼ਵ ਵਾਰਤਾ)Paris Olympics 2024-ਭਾਰਤੀ ਸ਼ਟਲਰ ਲਕਸ਼ਯ ਸੇਨ ਦਾ ਅੱਜ ਸੋਮਵਾਰ ਨੂੰ ਪੈਰਿਸ ਓਲੰਪਿਕ ‘ਚ ਕਾਂਸੀ ਤਮਗੇ ਦਾ ਮੁਕਾਬਲਾ ਹੋਵੇਗਾ। ਉਸਦਾ ਸਾਹਮਣਾ ਮਲੇਸ਼ੀਆ ਦੇ ਲੀ ਜੀ ਜੀਆ ਨਾਲ ਹੋਵੇਗਾ। ਇਹ ਮੈਚ ਸ਼ਾਮ 6 ਵਜੇ ਤੋਂ ਖੇਡਿਆ ਜਾਵੇਗਾ। ਲਕਸ਼ਯ ਤੋਂ ਇਲਾਵਾ ਨਿਸ਼ਾਨੇਬਾਜ਼ ਅਨੰਤ ਜੀਤ ਸਿੰਘ ਅਤੇ ਮਹੇਸ਼ਵਰੀ ਚੌਹਾਨ ਦੀ ਜੋੜੀ ਵੀ ਤਮਗਾ ਮੁਕਾਬਲੇ ਵਿੱਚ ਭਾਰਤੀ ਚੁਣੌਤੀ ਪੇਸ਼ ਕਰਨਗੇ। ਖੇਡਾਂ ਦੇ 10ਵੇਂ ਦਿਨ ਭਾਰਤੀ ਖਿਡਾਰੀ 6 ਖੇਡਾਂ ਵਿੱਚ ਚੁਣੌਤੀ ਦੇਣਗੇ। ਇਨ੍ਹਾਂ ਵਿੱਚ ਸ਼ੂਟਿੰਗ, ਟੇਬਲ ਟੈਨਿਸ, ਸੇਲਿੰਗ, ਅਥਲੈਟਿਕਸ ਅਤੇ ਬੈਡਮਿੰਟਨ ਸ਼ਾਮਲ ਹਨ। ਭਾਰਤੀ ਪਹਿਲਵਾਨਾਂ ਦੀ ਮੁਹਿੰਮ ਵੀ ਅੱਜ ਤੋਂ ਸ਼ੁਰੂ ਹੋਵੇਗੀ।