Paris Olympics 2024 : ਭਾਰਤੀ ਹਾਕੀ ਟੀਮ ਨੇ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ
ਟੀਮ ਲਈ ਕਪਤਾਨ ਹਰਮਨਪ੍ਰੀਤ ਨੇ ਕੀਤੇ 2 ਗੋਲ
ਭਾਰਤੀ ਹਾਕੀ ਟੀਮ ਦੀ ਜਿੱਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ
ਚੰਡੀਗੜ੍ਹ, 2ਅਗਸਤ(ਵਿਸ਼ਵ ਵਾਰਤਾ) Paris Olympics 2024 -ਪੈਰਿਸ ਓਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-2 ਨਾਲ ਹਰਾ ਦਿੱਤਾ ਹੈ। ਓਲੰਪਿਕ ਹਾਕੀ ਦੇ ਇਤਿਹਾਸ ਵਿੱਚ ਭਾਰਤ ਨੇ 52 ਸਾਲਾਂ ਬਾਅਦ ਆਸਟਰੇਲੀਆ ਨੂੰ ਹਰਾਇਆ ਹੈ। ਭਾਰਤੀ ਟੀਮ ਦੀ ਆਸਟ੍ਰੇਲੀਆ ‘ਤੇ ਆਖਰੀ ਜਿੱਤ 1972 ‘ਚ ਹੋਈ ਸੀ। ਟੀਮ ਲਈ ਕਪਤਾਨ ਹਰਮਨਪ੍ਰੀਤ ਨੇ 2 ਗੋਲ ਕੀਤੇ। ਅਭਿਸ਼ੇਕ ਨੇ ਇਕ ਗੋਲ ਕੀਤਾ। ਸਾਰੇ ਗਰੁੱਪ ਮੈਚ ਪੂਰੇ ਹੋਣ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਕੁਆਰਟਰ ਫਾਈਨਲ ‘ਚ ਭਾਰਤ ਦਾ ਸਾਹਮਣਾ ਕਿਸ ਟੀਮ ਨਾਲ ਹੋਵੇਗਾ।
https://x.com/BhagwantMann/status/1819360411629584849
ਭਾਰਤੀ ਹਾਕੀ ਟੀਮ ਦੀ ਜਿੱਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ “ਭਾਰਤੀ ਹਾਕੀ ਟੀਮ ਨੇ ਓਲੰਪਿਕਸ ਦੇ ਇਤਿਹਾਸ ਵਿੱਚ 52 ਸਾਲ ਬਾਅਦ ਅੱਜ ਆਸਟਰੇਲੀਆ ਨੂੰ ਹਰਾਇਆ…3-2 ਦੀ ਇਸ ਜਿੱਤ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਅਹਿਮ ਗੋਲ ਸਨ…. ਸਮੁੱਚੀ ਟੀਮ ਨੂੰ ਮੁਬਾਰਕਾਂ ਤੇ ਕੁਆਰਟਰ ਫ਼ਾਈਨਲ ਲਈ ਸ਼ੁੱਭਕਾਮਨਾਵਾਂ…”