Paris Olympics 2024 : ਪੀਵੀ ਸਿੰਧੂ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚੀ ; ਕ੍ਰਿਸਟਿਨ ਕੁਬਾ ਨੂੰ 33 ਮਿੰਟ ਵਿੱਚ ਹਰਾਇਆ
ਨਵੀਂ ਦਿੱਲੀ, 31ਜੁਲਾਈ (ਵਿਸ਼ਵ ਵਾਰਤਾ)Paris Olympics 2024: ਪੈਰਿਸ ਓਲੰਪਿਕ 2024 ਦੇ 5ਵੇਂ ਦਿਨ ਦੀ ਸ਼ੁਰੂਆਤ ਪੀਵੀ ਸਿੰਧੂ ਦੀ ਸ਼ਾਨਦਾਰ ਜਿੱਤ ਨਾਲ ਹੋਈ। ਸਟਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਗਰੁੱਪ ਗੇੜ ਵਿੱਚ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ ਅਤੇ ਐਸਟੋਨੀਆ ਦੀ ਕ੍ਰਿਸਟਨ ਕੁਬਾ ਨੂੰ ਸਿੱਧੇ ਗੇਮ ਵਿੱਚ ਹਰਾਇਆ। ਪੀਵੀ ਸਿੰਧੂ ਨੇ ਪਹਿਲੀ ਗੇਮ 21-5 ਅਤੇ ਦੂਜੀ ਗੇਮ 21-10 ਨਾਲ ਜਿੱਤੀ। ਸਿੰਧੂ ਨੇ ਪਹਿਲਾ ਗੇਮ ਸਿਰਫ਼ 14 ਮਿੰਟਾਂ ਵਿੱਚ ਜਿੱਤ ਲਿਆ। ਹਾਲਾਂਕਿ, ਉਨ੍ਹਾਂ ਨੂੰ ਦੂਜੀ ਗੇਮ ਜਿੱਤਣ ਵਿੱਚ 19 ਮਿੰਟ ਲੱਗੇ। ਇਸ ਤਰ੍ਹਾਂ ਭਾਰਤ ਦੇ ਸਟਾਰ ਸ਼ਟਲਰ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਸਿੰਧੂ ਨੇ ਕ੍ਰਿਸਟਿਨ ਕੁਬਾ ਨੂੰ 21-5,21-10 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਉਸ ਨੇ ਇਹ ਮੈਚ 34 ਮਿੰਟ ਵਿੱਚ ਜਿੱਤ ਲਿਆ। ਇਸ ਤੋਂ ਪਹਿਲਾਂ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕੀਤੀ ਸੀ। ਸਿੰਧੂ ਨੇ 28 ਜੁਲਾਈ ਨੂੰ ਮਹਿਲਾ ਸਿੰਗਲਜ਼ ਦੇ ਗਰੁੱਪ-ਐਮ ਵਿੱਚ ਆਪਣੇ ਪਹਿਲੇ ਮੈਚ ਵਿੱਚ ਮਾਲਦੀਵ ਦੀ ਫਾਤਿਮਾ ਨਾਬਾਹਾ ਅਬਦੁਲ ਰਜ਼ਾਕ ਨੂੰ ਆਸਾਨੀ ਨਾਲ ਹਰਾਇਆ। ਸਿੰਧੂ ਨੇ ਦੁਨੀਆ ਦੀ 111ਵੇਂ ਨੰਬਰ ਦੀ ਖਿਡਾਰਨ ਖਿਲਾਫ ਇਹ ਮੈਚ 21-9, 21-6 ਨਾਲ ਜਿੱਤਿਆ ਸੀ।