Paris Olympic 2024 : ਪੁਰਸ਼ ਹਾਕੀ ਵਿੱਚ ਅੱਜ ਭਾਰਤ ਦਾ ਕਾਂਸੀ ਤਮਗਾ ਮੁਕਾਬਲਾ ਸਪੇਨ ਨਾਲ
ਚੰਡੀਗੜ੍ਹ, 8ਅਗਸਤ(ਵਿਸ਼ਵ ਵਾਰਤਾ)Paris Olympic 2024-ਪੈਰਿਸ ਓਲੰਪਿਕ ਦੇ ਪੁਰਸ਼ ਹਾਕੀ ਵਿੱਚ ਅੱਜ ਭਾਰਤ ਦਾ ਕਾਂਸੀ ਤਮਗਾ ਮੁਕਾਬਲਾ ਸਪੇਨ ਨਾਲ ਹੋਵੇਗਾ। ਇਹ ਮੈਚ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ। ਜੇਕਰ ਭਾਰਤ ਜਿੱਤਦਾ ਹੈ ਤਾਂ ਉਹ ਓਲੰਪਿਕ ‘ਚ ਆਪਣਾ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਜਿੱਤੇਗਾ। ਟੀਮ ਇੰਡੀਆ ਨੇ ਟੋਕੀਓ ਓਲੰਪਿਕ ‘ਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ, ਇਸ ਵਾਰ ਸੈਮੀਫਾਈਨਲ ‘ਚ ਜਰਮਨੀ ਤੋਂ ਹਾਰ ਕੇ ਟੀਮ ਫਾਈਨਲ ‘ਚ ਨਹੀਂ ਪਹੁੰਚ ਸਕੀ। ਭਾਰਤ ਦੇ ਮੈਚ ਤੋਂ ਬਾਅਦ ਰਾਤ 10:30 ਵਜੇ ਤੋਂ ਸੋਨ ਤਗਮੇ ਦਾ ਮੁਕਾਬਲਾ ਜਰਮਨੀ ਅਤੇ ਨੀਦਰਲੈਂਡ ਵਿਚਾਲੇ ਹੋਵੇਗਾ।