Paris Olympic 2024 : ਇਤਿਹਾਸ ਰਚਣ ਨੂੰ ਤਿਆਰ ਭਾਰਤੀ ਹਾਕੀ ਟੀਮ ; ਅੱਜ ਜਰਮਨੀ ਨਾਲ ਭਿੜੇਗਾ ਭਾਰਤ
ਨਵੀਂ ਦਿੱਲੀ, 6ਅਗਸਤ (ਵਿਸ਼ਵ ਵਾਰਤਾ): ਅੱਜ ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ 2024 ਓਲੰਪਿਕ ਦੇ ਸੈਮੀਫਾਈਨਲ ‘ਚ ਵਿਸ਼ਵ ਚੈਂਪੀਅਨ ਜਰਮਨੀ ਨਾਲ ਭਿੜੇਗੀ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪੈਰਿਸ 2024 ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗ੍ਰੇਟ ਬ੍ਰਿਟੇਨ ਦੇ ਖਿਲਾਫ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਕੋਲ 15ਵੇਂ ਮਿੰਟ ਦੇ ਅੰਦਰ ਹੀ 10 ਖਿਡਾਰੀ ਰਹਿ ਗਏ ਸਨ। ਪਰ ਉਸ ਨੇ ਸ਼ਾਨਦਾਰ ਡਿਫੈਂਸ ਦਿਖਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਭਾਰਤ ਓਲੰਪਿਕ ਇਤਿਹਾਸ ਵਿੱਚ ਸਭ ਤੋਂ ਸਫਲ ਹਾਕੀ ਟੀਮ ਹੈ, ਜਿਸ ਨੇ 12 ਤਗਮੇ ਜਿੱਤੇ ਹਨ ਜਿਨ੍ਹਾਂ ‘ਚ ਅੱਠ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਸ਼ਾਮਲ ਹਨ । ਹਾਲਾਂਕਿ, ਭਾਰਤ ਆਖਰੀ ਵਾਰ 44 ਸਾਲ ਪਹਿਲਾਂ ਰੋਮ 1980 ਵਿੱਚ ਓਲੰਪਿਕ ਫਾਈਨਲ ਵਿੱਚ ਪਹੁੰਚਿਆ ਸੀ। ਭਾਰਤ ਬਨਾਮ ਜਰਮਨੀ ਹਾਕੀ ਸੈਮੀ-ਫਾਈਨਲ ਯਵੇਸ-ਡੂ-ਮਾਨੋਇਰ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ।