Paris Olympic 2024 : ਭਾਰਤੀ ਹਾਕੀ ਟੀਮ ਨੇ ਲਗਾਤਾਰ ਜਿੱਤਿਆ ਦੂਜਾ ਓਲੰਪਿਕ ਤਗਮਾ
ਪੰਜਾਬ ਦੇ ਹਰ ਇੱਕ ਖਿਡਾਰੀ ਨੂੰ 1 ਕਰੋੜ ਰੁਪਏ ਇਨਾਮ ਰਾਸ਼ੀ ਦੇਵੇਗੀ ਪੰਜਾਬ ਸਰਕਾਰ – ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ
ਚੰਡੀਗੜ੍ਹ, 8ਅਗਸਤ(ਵਿਸ਼ਵ ਵਾਰਤਾ)Paris Olympic 2024-ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਦਾ ਕਾਂਸੀ ਤਮਗਾ ਜਿੱਤਿਆ ਹੈ। ਟੀਮ ਇੰਡੀਆ ਨੇ ਸਪੇਨ ਨੂੰ 2-1 ਨਾਲ ਹਰਾਇਆ। ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਉਹ 10 ਗੋਲਾਂ ਦੇ ਨਾਲ ਟੂਰਨਾਮੈਂਟ ਦਾ ਚੋਟੀ ਦਾ ਸਕੋਰਰ ਵੀ ਹੈ।ਦੱਸਣਯੋਗ ਹੈ ਕਿ ਇਹ ਓਲੰਪਿਕ ਕਾਂਸੀ ਤਮਗਾ ਮੈਚ ਗੋਲਕੀਪਰ ਸ਼੍ਰੀਜੇਸ਼ ਦਾ ਆਖਰੀ ਅੰਤਰਰਾਸ਼ਟਰੀ ਮੈਚ ਸੀ। ਉਨ੍ਹਾਂ ਨੇ ਓਲੰਪਿਕ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਸ਼੍ਰੀਜੇਸ਼ ਨੇ ਬ੍ਰਿਟੇਨ ਦੇ ਖਿਲਾਫ ਕੁਆਰਟਰ ਫਾਈਨਲ ਮੈਚ ਵਿੱਚ 11 ਪੈਨਲਟੀ ਕਾਰਨਰ ਬਚਾਏ ਸਨ।ਭਾਰਤੀ ਟੀਮ ਨੇ ਓਲੰਪਿਕ ‘ਚ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਟੋਕੀਓ ਵਿੱਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪੰਜਾਬ ਦੇ ਹਰ ਇੱਕ ਖਿਡਾਰੀ ਨੂੰ 1 ਕਰੋੜ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਲਿਖਿਆ “ਸਾਡੀ ਖੇਡ ਨੀਤੀ ਅਨੁਸਾਰ ਅਸੀਂ ਪੰਜਾਬ ਦੇ ਹਰੇਕ ਕਾਂਸੀ ਤਮਗਾ ਖਿਡਾਰੀ ਨੂੰ 1 ਕਰੋੜ ਦੇਵਾਂਗੇ…ਚਕ ਦੇ ਇੰਡੀਆ…ਈਨਾਮ”
https://x.com/BhagwantMann/status/1821563686349378027?t=niZT_D_9wOl97sCTilROdA&s=19