Paris Olympic 2024 : ਕੀ ਪਹਿਲੇ ਦਿਨ ਖੁੱਲ੍ਹ ਪਵੇਗਾ ਭਾਰਤ ਦਾ ਖਾਤਾ ; ਜਾਣੋ ਅੱਜ 27 ਜੁਲਾਈ ਨੂੰ ਭਾਰਤ ਦੇ ਕਿਹੜੇ ਮੁਕਾਬਲੇ ਹੋਣਗੇ
ਨਵੀਂ ਦਿੱਲੀ, 27ਜੁਲਾਈ (ਵਿਸ਼ਵ ਵਾਰਤਾ)Paris Olympic 2024 : ਇਸ ਸਮੇਂ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਖੇਡਾਂ ਦਾ ਮਹਾਕੁੰਭ ਯਾਨੀ ਓਲੰਪਿਕ ਖੇਡਾਂ ਚੱਲ ਰਹੀਆਂ ਹਨ। ਇਸ ਵਾਰ ਓਲੰਪਿਕ ਖੇਡਾਂ ਵਿੱਚ 206 ਦੇਸ਼ਾਂ ਦੇ 10714 ਐਥਲੀਟਾਂ ਨੇ ਭਾਗ ਲਿਆ ਹੈ। ਭਾਰਤ ਨੇ ਆਪਣੇ 117 ਐਥਲੀਟ ਭੇਜੇ ਹਨ। ਦੇਸ਼ 16 ਖੇਡਾਂ ਵਿੱਚ ਹਿੱਸਾ ਲਵੇਗਾ। ਭਾਰਤ ਨੇ ਪਿਛਲੀ ਵਾਰ 7 ਮਾਡਲ ਜਿੱਤੇ ਸਨ, ਇਸ ਵਾਰ ਇਸ ਨੂੰ ਵਧਾ ਕੇ 10 ਕਰਨ ਦਾ ਟੀਚਾ ਹੈ। ਪੈਰਿਸ ਓਲੰਪਿਕ ਖੇਡਾਂ ਸ਼ੁਰੂ ਹੋ ਗਈਆਂ ਹਨ। ਉਦਘਾਟਨੀ ਸਮਾਰੋਹ ਅੱਜ 26 ਜੁਲਾਈ ਨੂੰ ਹੋਇਆ। ਹੁਣ ਖੇਡਾਂ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਭਾਰਤ ਕੋਲ ਪਹਿਲੇ ਹੀ ਦਿਨ ਤਮਗਾ ਜਿੱਤਣ ਦਾ ਮੌਕਾ ਹੈ। ਅੱਜ ਨਿਸ਼ਾਨੇਬਾਜ਼ ਮੈਡਲ ਲਈ ਆਪਣਾ ਦਾਅਵਾ ਪੇਸ਼ ਕਰਨਗੇ। ਨਿਸ਼ਾਨੇਬਾਜ਼ਾਂ ਤੋਂ ਇਲਾਵਾ ਟੇਬਲ ਟੈਨਿਸ, ਟੈਨਿਸ, ਰੋਇੰਗ, ਬੈਡਮਿੰਟਨ ਖਿਡਾਰੀ ਅਤੇ ਭਾਰਤੀ ਹਾਕੀ ਟੀਮ ਐਕਸ਼ਨ ਵਿੱਚ ਨਜ਼ਰ ਆਉਣ ਵਾਲੀ ਹੈ। ਅੱਜ ਦੋ ਭਾਰਤੀ ਜੋੜੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਆਪਣੀ ਪ੍ਰਤਿਭਾ ਦਿਖਾਉਣਗੇ। ਪੁਰਸ਼ ਅਤੇ ਮਹਿਲਾ ਪਿਸਟਲ ਟੀਮ ਮੁਕਾਬਲਿਆਂ ਵਿੱਚ ਮਨੂ ਭਾਕਰ, ਰਿਦਮ ਸਾਂਗਵਾਨ ਅਤੇ ਸਰਬਜੋਤ ਸਿੰਘ ਵਰਗੇ ਸਿਤਾਰੇ ਹਨ। ਭਾਰਤੀ ਹਾਕੀ ਟੀਮ ਗਰੁੱਪ ਦੌਰ ਦਾ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਖਿਲਾਫ ਖੇਡਣ ਜਾ ਰਹੀ ਹੈ। ਬੈਡਮਿੰਟਨ ਖਿਡਾਰੀ ਪੀਵੀ ਸਿੰਧੂ, ਲਕਸ਼ਯ ਸੇਨ ਅਤੇ ਪੁਰਸ਼ ਅਤੇ ਮਹਿਲਾ ਡਬਲਜ਼ ਜੋੜੀ ਵੀ ਅੱਜ ਐਕਸ਼ਨ ਵਿੱਚ ਰਹਿਣਗੇ।