PAN Card ਹੈ ਇੱਕ ਜ਼ਰੂਰੀ ਦਸਤਾਵੇਜ਼ ; ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ
ਚੰਡੀਗੜ੍ਹ, 16 ਨਵੰਬਰ(ਵਿਸ਼ਵ ਵਾਰਤਾ) ਪੈਨ ਕਾਰਡ (Pan Card) ਬੇਹੱਦ ਜ਼ਰੂਰੀ ਦਸਤਾਵੇਜ਼ ਹੈ। ਹਰ ਥਾਂ ਤੇ ਪੈਨ ਕਾਰਡ ਮੰਗਿਆ ਜਾਂਦਾ ਹੈ ਜਿਵੇਂ ਕਿ ਜੇਕਰ ਤੁਸੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਹੈ ਜਾਂ ਬੈਂਕ ਖਾਤਾ ਖੋਲ੍ਹਣਾ ਹੋਵੇ। ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਪੈਨ ਕਾਰਡ ਲਾਜ਼ਮੀ ਹੈ, ਅਜਿਹੇ ‘ਚ ਤੁਹਾਡੇ ਲਈ ਆਧਾਰ ਕਾਰਡ ਦੇ ਨਾਲ ਇਸ ਦਸਤਾਵੇਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਸੀਂ ਕੁਝ ਮਿੰਟਾਂ ਵਿੱਚ ਨਵੇਂ ਪੈਨ ਕਾਰਡ ਲਈ ਅਰਜ਼ੀ ਦੇ ਸਕਦੇ ਹੋ। ਨਵਾਂ Pan Card ਕੁਝ ਹੀ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ। ਤੁਸੀਂ Pan Card ਅਪਲਾਈ ਕਰਨ ਲਈ ਆਨਲਾਈਨ ਅਤੇ ਆਫਲਾਈਨ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ।
Pan Card ਲਈ ਆਫਲਾਈਨ ਅਪਲਾਈ ਕਰਨ ਦਾ ਤਰੀਕਾ
ਤੁਸੀਂ ਜ਼ਿਲ੍ਹਾ ਪੱਧਰੀ ਪੈਨ ਏਜੰਸੀ ਰਾਹੀਂ Pan Card ਲਈ ਆਫਲਾਈਨ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ NSDL ਜਾਂ UTIITSL ਵੈੱਬਸਾਈਟ ਤੋਂ ਫਾਰਮ 49A ਡਾਊਨਲੋਡ ਕਰਨਾ ਹੋਵੇਗਾ। ਤੁਸੀਂ ਇਹ ਫਾਰਮ ਏਜੰਸੀ ਦੇ ਏਜੰਟ ਤੋਂ ਵੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਬਾਅਦ, ਫਾਰਮ ਨੂੰ ਭਰ ਕੇ NSDL/UTIITSL ਦਫਤਰ ਨੂੰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਜਮ੍ਹਾ ਕਰਨਾ ਹੋਵੇਗਾ। ਇਸ ਲਈ ਕੁਝ ਫੀਸਾਂ ਲਈਆਂ ਜਾਂਦੀਆਂ ਹਨ। ਨਵਾਂ ਪੈਨ ਕਾਰਡ ਵੈਰੀਫਿਕੇਸ਼ਨ ਪੂਰਾ ਹੋਣ ਦੇ 15 ਦਿਨਾਂ ਦੇ ਅੰਦਰ ਪਤੇ ‘ਤੇ ਪਹੁੰਚਾਇਆ ਜਾਂਦਾ ਹੈ।
Pan Card ਲਈ ਆਨਲਾਈਨ ਅਪਲਾਈ ਕਰਨ ਦਾ ਤਰੀਕਾ
NSDL ਜਾਂ UTIITSL ਪੋਰਟਲ ‘ਤੇ ਜਾਓ। ਇਸ ਤੋਂ ਬਾਅਦ ਨਿਊ ਪੈਨ ਵਾਲੇ ਆਪਸ਼ਨ ‘ਤੇ ਕਲਿੱਕ ਕਰੋ ਅਤੇ ਫਿਰ ਐਪਲੀਕੇਸ਼ਨ ਟਾਈਪ ਵਿੱਚ ‘PAN Card Form 49A‘ ਚੁਣੋ। ਪੇਜ ‘ਤੇ ਨਾਮ, ਆਖਰੀ ਨਾਮ, DOB ਤੇ ਮੋਬਾਈਲ ਵਰਗੀ ਡਿਟੇਲ ਭਰੋ।ਇਸ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਕਰਨ ਲਈ ਫਾਰਮ ਜਮ੍ਹਾ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਸੈਸਿੰਗ ਫੀਸ ਆਨਲਾਈਨ ਜਾਂ ਡਿਮਾਂਡ ਡਰਾਫਟ ਰਾਹੀਂ ਅਦਾ ਕਰਨੀ ਪਵੇਗੀ। ਫਿਰ ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਇੱਕ Acknowledgement Slip ਮਿਲੇਗੀ, ਹੁਣ ਤੁਹਾਨੂੰ ਆਧਾਰ OTP ਪ੍ਰਮਾਣਿਕਤਾ ਦੀ ਵਰਤੋਂ ਕਰਕੇ ਐਪਲੀਕੇਸ਼ਨ ‘ਤੇ ਈ-ਸਾਈਨ ਕਰਨਾ ਹੋਵੇਗਾ। ਇੱਕ ਵਾਰ ਵੈਰੀਫਿਕੇਸ਼ਨ ਪੂਰਾ ਹੋਣ ਤੋਂ ਬਾਅਦ, ਪੈਨ ਕਾਰਡ ਨੰਬਰ ਜਾਰੀ ਕੀਤਾ ਜਾਂਦਾ ਹੈ। ਤੁਸੀਂ ਸਿਰਫ਼ ਦੋ ਘੰਟਿਆਂ ਬਾਅਦ ਡਿਜੀਟਲ ਪੈਨ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/