PAN apply ਕਰਨ ਦੇ ਨਿਯਮਾਂ ‘ਚ ਵੱਡਾ ਬਦਲਾਅ: 1 ਅਪ੍ਰੈਲ ਤੋਂ ਇਹਨਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ
ਨਵੀ ਦਿੱਲੀ, 18 ਮਾਰਚ 2026 (ਵਿਸ਼ਵ ਵਾਰਤਾ) – ਜੇਕਰ ਤੁਸੀਂ ਨਵਾਂ ਪੈਨ ਕਾਰਡ ਬਣਵਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਸਰਕਾਰ ਨੇ ਪੈਨ ਕਾਰਡਾਂ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ 1 ਅਪ੍ਰੈਲ, 2026 ਤੋਂ ਲਾਗੂ ਹੋਣਗੇ।

ਸਰਕਾਰ ਦੁਆਰਾ ਸਮਰਥਿਤ ਕਾਮਨ ਸਰਵਿਸ ਸੈਂਟਰਾਂ (CSC) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 31 ਮਾਰਚ 2026 ਤੱਕ ਦੇਸ਼ ਦੇ ਨਾਗਰਿਕ ਸਿਰਫ਼ ਆਧਾਰ ਦੇ ਜ਼ਰੀਏ ਪੈਨ ਲਈ ਬਿਨੈ ਕਰ ਸਕਦੇ ਹਨ। ਇਸ ਤੋਂ ਬਾਅਦ ਨਵੇਂ ਨਿਯਮ ਲਾਗੂ ਹੋਣ ‘ਤੇ ਵਾਧੂ ਦਸਤਾਵੇਜ਼ ਲਾਜ਼ਮੀ ਹੋ ਜਾਣਗੇ।
CSCeGov ਦੀ ਪੋਸਟ ਅਨੁਸਾਰ, 1 ਅਪ੍ਰੈਲ ਤੋਂ ਪੈਨ (PAN) ਕਾਰਡ ਬਣਵਾਉਣ ਲਈ ਜਨਮ ਸਰਟੀਫਿਕੇਟ, ਵੋਟਰ ਆਈਡੀ ਕਾਰਡ, 10ਵੀਂ ਦੀ ਮਾਰਕਸ਼ੀਟ ਜਾਂ ਸਰਟੀਫਿਕੇਟ, ਡਰਾਈਵਿੰਗ ਲਾਇਸੰਸ, ਮੈਜਿਸਟ੍ਰੇਟ ਦੁਆਰਾ ਤਸਦੀਕਸ਼ੁਦਾ ਐਫੀਡੇਵਿਟ (ਹਲਫ਼ਨਾਮਾ), ਪਾਸਪੋਰਟ ਆਦਿ ਦੀ ਲੋੜ ਪਵੇਗੀ। ਇਸ ਦਾ ਮਤਲਬ ਹੈ ਕਿ ਹੁਣ ਦੀ ਤਰ੍ਹਾਂ ਸਿਰਫ਼ ਆਧਾਰ ਕਾਰਡ ਦੀ ਵਰਤੋਂ ਕਰਕੇ ਪੈਨ ਕਾਰਡ ਨਹੀਂ ਬਣਵਾਇਆ ਜਾ ਸਕੇਗਾ। ਇਸ ਤੋਂ ਇਲਾਵਾ ਨਵੇਂ ਪੈਨ ਅਰਜ਼ੀ ਫਾਰਮ ਲਾਗੂ ਹੋਣਗੇ, ਪੁਰਾਣੇ ਫਾਰਮ ਵੈਧ ਨਹੀਂ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















