ਨਵੀਂ ਦਿੱਲੀ ( NEW DELHI )22 ਜੂਨ (ਵਿਸ਼ਵ ਵਾਰਤਾ): ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰਾਂ ‘ਚੋਂ ਇਕ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜੇਲ ਦੀ ਸਜ਼ਾ ਹੋਈ ਹੈ । ਇਹ ਨਾ ਸਿਰਫ ਬ੍ਰਿਟੇਨ ਦੇ ਇਤਿਹਾਸ ਦਾ ਸਗੋਂ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਾਮਲਾ ਬਣ ਗਿਆ ਹੈ। ਹਿੰਦੂਜਾ ਪਰਿਵਾਰ ਦੇ ਪ੍ਰਕਾਸ਼ ਹਿੰਦੂਜਾ, ਕਮਲ ਹਿੰਦੂਜਾ, ਉਨ੍ਹਾਂ ਦੇ ਬੇਟੇ ਅਜੈ ਅਤੇ ਨਮਰਤਾ ਹਿੰਦੂਜਾ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪ੍ਰਕਾਸ਼ ਅਤੇ ਕਮਲ ਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਅਜੇ ਅਤੇ ਨਮਰਤਾ ਹਿੰਦੂਜਾ ਨੂੰ 4-4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਸਵਿਟਜ਼ਰਲੈਂਡ ਦੀ ਅਦਾਲਤ ਨੇ ਦਿੱਤਾ ਹੈ। ਇਹ ਫੈਸਲਾ ਸਵਿਟਜ਼ਰਲੈਂਡ ਵਿੱਚ ਘਰੇਲੂ ਸਹਾਇਕਾਂ ਦੇ ਸ਼ੋਸ਼ਣ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਹਿੰਦੂਜਾ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਦੋਸ਼ ਸੀ ਕਿ ਉਸ ਨੇ ਆਪਣੇ ਘਰੇਲੂ ਕਰਮਚਾਰੀਆਂ ਨਾਲ ਅਣਮਨੁੱਖੀ ਸਲੂਕ ਕੀਤਾ ਅਤੇ ਉਨ੍ਹਾਂ ਨੂੰ ਕੰਮ ਦੇ ਬਦਲੇ ਉਨ੍ਹਾਂ ਨੂੰ ਉਚਿਤ ਤਨਖਾਹ ਅਤੇ ਸਹੂਲਤਾਂ ਵੀ ਨਹੀਂ ਦਿੱਤੀਆਂ। ਇਨ੍ਹਾਂ ਦੋਸ਼ਾਂ ਵਿਚ ਮਨੁੱਖੀ ਤਸਕਰੀ ਦਾ ਵੀ ਇਕ ਮਾਮਲਾ ਸੀ ਪਰ ਅਦਾਲਤ ਨੇ ਉਸ ਨੂੰ ਰੱਦ ਕਰ ਦਿੱਤਾ ਹੈ।
‘AAP’ ਆਗੂਆਂ ਨੇ ਡਾ. ਅੰਬੇਡਕਰ ਦੀ ਤੋੜ-ਫੋੜ ਕੀਤੀ ਗਈ ਮੂਰਤੀ ‘ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਕੀਤੇ ਭੇਟ
'AAP' ਆਗੂਆਂ ਨੇ ਡਾ. ਅੰਬੇਡਕਰ ਦੀ ਤੋੜ-ਫੋੜ ਕੀਤੀ ਗਈ ਮੂਰਤੀ 'ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਕੀਤੇ ਭੇਟ 'ਆਪ'...