NEET Paper Leak Case : NEET ਮਾਮਲੇ ‘ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਦਿੱਲੀ, 11ਜੁਲਾਈ(ਵਿਸ਼ਵ ਵਾਰਤਾ)NEET Paper Leak Case-NEET ਵਿਵਾਦ ‘ਤੇ ਅੱਜ ਸੁਪਰੀਮ ਕੋਰਟ ‘ਚ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ ਸਾਹਮਣੇ ਦੂਜੀ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਸੀਜੇਆਈ ਬੈਂਚ ਨੇ ਪਹਿਲੀ ਵਾਰ 8 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਕੀਤੀ ਸੀ। ਅਦਾਲਤ ਨੇ NEET ਵਿਵਾਦ ਨਾਲ ਸਬੰਧਤ 4 ਸਟੇਕਹੋਲਡਰਾਂ – NTA, CBI, ਕੇਂਦਰ ਸਰਕਾਰ ਅਤੇ ਪਟੀਸ਼ਨਕਰਤਾਵਾਂ ਤੋਂ ਰੀਟੈਸਟ ਦੀ ਮੰਗ ਕਰਨ ਵਾਲੀ ਰਿਪੋਰਟ ਮੰਗੀ ਸੀ। ਹੁਣ ਅਗਲੀ ਸੁਣਵਾਈ ਸਾਰੇ ਪੱਖਾਂ ਦੇ ਜਵਾਬ ਦਾਖਲ ਹੋਣ ਤੋਂ ਬਾਅਦ ਹੋ ਰਹੀ ਹੈ। ਸੀਜੇਆਈ ਤੋਂ ਇਲਾਵਾ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਡਿਵੀਜ਼ਨ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।