NDA ਦੇ ਸੰਸਦੀ ਦਲ ਦੀ ਮੀਟਿੰਗ ਜਾਰੀ ਮੋਦੀ ਬਣੇ ਸੰਸਦੀ ਦਲ ਦੇ ਆਗੂ, ਜਲਦ ਸਰਕਾਰ ਬਣਾਉਣ ਦਾ ਦਾਅਵਾ ਕਰਨਗੇ ਪੇਸ਼
ਦਿੱਲੀ, 7 ਜੂਨ (ਵਿਸ਼ਵ ਵਾਰਤਾ):- ਸੰਸਦ ਦੇ ਸੈਂਟਰਲ ਹਾਲ ‘ਚ NDA ਦੇ ਸਾਂਸਦਾਂ ਦੀ ਅਹਿਮ ਮੀਟਿੰਗ ਚਲ ਰਹੀ ਹੈ। ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਸੰਸਦੀ ਦਲ ਦੇ ਆਗੂ ਦੇ ਰੂਪ ਵਿਚ ਨਰੇਂਦਰ ਮੋਦੀ ਦਾ ਨਾਮ ਅੱਗੇ ਰੱਖਿਆ ਜਿਸਨੂੰ ਅਮਿਤ ਸ਼ਾਹ ਨੇ ਅੱਗੇ ਵਧਾਇਆ। ਸ਼ਾਹ ਨੇ ਬੋਲਦਿਆਂ ਕਿਹਾ ਕਿ ਮੋਦੀ ਸਿਰਫ ਸੰਸਦੀ ਦਲ ਦੀ ਹੀ ਨਹੀਂ ਬਲਕਿ ਕਰੋੜਾ ਦੇਸ਼ ਵਾਸੀਆਂ ਦੀ ਵੀ ਪਸੰਦ ਹਨ। NDA ਦੇ ਸਾਰੇ ਸਾਂਸਦਾਂ ਨੇ ਬੈਂਚ ਖੜਕਾ ਨੇ ਅਮਿਤ ਸ਼ਾਹ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਅਮਿਤ ਸ਼ਾਹ ਤੋਂ ਬਾਅਦ ਨਿਟਿੰਗ ਗਡਕਰੀ ਨੇ ਵੀ ਮੋਦੀ ਦੇ ਨਾਮ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਉਹਨਾਂ ਕਿਹਾ ਕਿ ਮੋਦੀ ਦੇ ਦੇਸ਼ ਦਾ ਤਰੱਕੀ ‘ਚ ਅਹਿਮ ਯੋਗਦਾਨ ਪਾਇਆ ਹੈ ਅਤੇ ਜਲਦ ਹੀ ਭਾਰਤ ਦੁਨੀਆਂ ਦੀ ਵੱਡੀ ਤਾਕਤ ਬਣੇਗਾ। ਇਸਤੋਂ ਬਾਅਦ ਕੁਮਾਰ ਸਵਾਮੀ ਸਟੇਜ ਤੇ ਆਏ ਉਹਨਾਂ ਨੇ ਵੀ ਮੋਦੀ ਦੇ ਨਾਮ ਦਾ ਸਮਰਥਨ ਕੀਤਾ ਜਿਸਦਾ ਮੌਜੂਦ ਸਾਰੇ ਸੰਸਦਾਂ ਨੇ ਸਮਰਥਨ ਕੀਤਾ ਹੈ। ਇਸਤੋਂ ਬਾਅਦ NDA ਦੇ ਸਾਰੇ ਸਾਥੀ ਆਗੂਆਂ ਦੇ ਰਾਜਨਾਥ ਸਿੰਘ ਦੇ ਪ੍ਰਸਤਾਵ ‘ਤੇ ਸਹੀ ਪਾਈ ਅਤੇ ਮੋਦੀ ਦਾ ਸਮਰਥਨ ਕੀਤਾ। ਹੁਣ ਮੋਦੀ ਜਲਦ ਦੀ ਰਾਸ਼ਟਰਪਤੀ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।