NCP ਲੀਡਰ ਬਾਬਾ ਸਿੱਦੀਕੀ ਦਾ ਗੋਲੀਆਂ ਮਾਰ ਕੇ ਕਤਲ ; 2 ਸ਼ੂਟਰ ਗ੍ਰਿਫਤਾਰ
ਚੰਡੀਗੜ੍ਹ,13ਅਕਤੂਬਰ(ਵਿਸ਼ਵ ਵਾਰਤਾ)ਮਹਾਰਾਸ਼ਟਰ ਦੇ NCP ਆਗੂ ਬਾਬਾ ਸਿੱਦਕੀ ਦੀ ਮੁੰਬਈ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਦਕੀ ਨੂੰ ਬਾਂਦਰਾ ਈਸਟ, ਮੁੰਬਈ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਾਬਾ ਸਿੱਦਕੀ ‘ਤੇ ਦੋ ਤੋਂ ਤਿੰਨ ਰਾਊਂਡ ਫਾਇਰ ਕੀਤੇ ਗਏ, ਜਿਸ ‘ਚ ਇਕ ਗੋਲੀ ਉਨ੍ਹਾਂ ਦੀ ਛਾਤੀ ‘ਚ ਲੱਗੀ।
ਤਾਜ਼ਾ ਜਾਣਕਾਰੀ ਅਨੁਸਾਰ ਬਾਬਾ ਸਿੱਦੀਕੀ ਦੀ ਲਾਸ਼ ਦਾ ਪੋਸਟਮਾਰਟਮ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਸ਼ੁਰੂ ਹੋ ਗਿਆ ਹੈ। 5 ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰ ਰਹੀ ਹੈ। ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਬਾਬਾ ਨੂੰ ਅੱਜ ਸ਼ਾਮ 8:30 ਵਜੇ ਮਰੀਨ ਲਾਈਨ ਸਟੇਸ਼ਨ ਦੇ ਸਾਹਮਣੇ ਵੱਡੇ ਕਬਰਿਸਤਾਨ ਵਿੱਚ ਸਪੁਰਦ-ਏ- ਖਾਕ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਨੇ ਬਾਬਾ ‘ਤੇ ਗੋਲੀ ਚਲਾਉਣ ਵਾਲੇ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੂਟਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਿਛਲੇ 25-30 ਦਿਨਾਂ ਤੋਂ ਉਸ ਇਲਾਕੇ ਦੀ ਰੇਕੀ ਕਰ ਰਹੇ ਸਨ। ਤਿੰਨੇ ਮੁਲਜ਼ਮ ਆਟੋ ਰਿਕਸ਼ਾ ਰਾਹੀਂ ਬਾਂਦਰਾ ਈਸਟ ਵਿੱਚ ਗੋਲੀਬਾਰੀ ਵਾਲੀ ਥਾਂ ਪੁੱਜੇ ਸਨ। ਮਾਮਲੇ ਦੀ ਜਾਂਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ। ਐਨਕਾਊਂਟਰ ਸਪੈਸ਼ਲਿਸਟ ਦਯਾ ਨਾਇਕ ਮਾਮਲੇ ਦੀ ਜਾਂਚ ਕਰ ਰਹੇ ਹਨ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੀਜਾ ਮੁਲਜ਼ਮ ਫਰਾਰ ਹੈ।