National News : ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲਿਆਂ ‘ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ ; ਬਾਲ ਅਧਿਕਾਰ ਕਮਿਸ਼ਨ ਨੇ ਜਤਾਈ ਚਿੰਤਾ
ਚੰਡੀਗੜ੍ਹ 15ਜੁਲਾਈ (ਵਿਸ਼ਵ ਵਾਰਤਾ)National News: ਦੇਸ਼ ਵਿਚ ਬੱਚਿਆਂ ਦੇ ਲਾਪਤਾ ਹੋਣ ਅਤੇ ਇਸ ਸੰਬੰਧ ‘ਚ ਪੁਲਿਸ ਕਾਰਵਾਈ ਦੀਆਂ ਖਾਮੀਆਂ ਨੂੰ ਲੈ ਕੇ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਡੇਰਾ ਬੱਸੀ ‘ਚ ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਕਮਿਸ਼ਨ ਵੱਲੋ ਇਸ ਸੰਬੰਧ ‘ਚ ਚਿੰਤਾ ਜਤਾਈ ਗਈ ਹੈ। ਕਮਿਸ਼ਨ ਨੇ ਕਿਹਾ ਹੈ ਕਿ ਪ੍ਰਸਾਸ਼ਨ ‘ਚ ਇਸ ਤਰਾਂ ਦੇ ਕੇਸਾਂ ਨੂੰ ਲੈ ਕੇ ਹਾਲੇ ਵੀ ਜਾਗਰੁਕਤਾ ਦੀ ਕਾਫੀ ਘਾਟ ਹੈ। ਬੱਚਾ ਲਾਪਤਾ ਹੋਣ ਤੋਂ ਤੁਰੰਤ ਬਾਅਦ ਇਸਦੀ ਰਿਪੋਰਟ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਇਸਤੋਂ ਬਾਅਦ ਐਸਓਪੀ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਨਹੀਂ ਹੁੰਦੀ। ਪੁਲਿਸ ਵਿਚ ਇਸ ਸੰਬੰਧੀ ਜਾਗਰੁਕਤਾ ਦੀ ਘਾਟ ‘ਤੇ ਵੀ ਕਮਿਸ਼ਨ ਵਲੋਂ ਚਿੰਤਾ ਜਤਾਈ ਗਈ ਹੈ। ਡੇਰਾ ਬੱਸੀ ‘ਚ 7 ਬੱਚੇ ਗਾਇਬ ਹੋਣ ਤੋਂ ਬਾਅਦ ਇਹ ਖ਼ਬਰ ਸੁਰਖੀਆਂ ਬਣੀ ਹੋਈ ਹੈ ਅਤੇ ਇਸ ਖ਼ਬਰ ਨਾਲ ਬੱਚਿਆਂ ਦੀ ਸੁਰਖਿਆ ਪ੍ਰਤੀ ਮਾਪਿਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਇਸ ਖਬਰ ਤੋਂ ਬਾਅਦ ਬਾਲ ਕਮਿਸ਼ਨ ਦੀ ਇਸ ਰਿਪੋਰਟ ਨੇ ਪੁਲਿਸ ਦੀਆਂ ਖਾਮੀਆਂ ਵੱਲ ਇਸ਼ਾਰਾ ਕੀਤਾ ਹੈ। ਅਜਿਹੇ ‘ਚ ਜਰੂਰੀ ਹੈ ਕਿ ਇਸ ਤਰਾਂ ਦੇ ਕੇਸ ‘ਚ ਪੁਲਿਸ ਦੀ ਭੂਮਿਕਾ ਬਾਰੇ ਮੁਲਾਜ਼ਮਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਵੇ।