ਸਾਂਸਦ Raghav Chadha ਦੇ ਬਿਆਨ ਦਾ ਕੇਂਦਰ ਸਰਕਾਰ ਦੇ ਕੰਨਾਂ ਤੱਕ ਅਸਰ, ਨਹੀਂ ਹੋ ਸਕੇਗੀ ਹੁਣ ਹਵਾਈ ਅੱਡਿਆਂ ਤੇ ਲੁੱਟ !
ਚੰਡੀਗੜ੍ਹ/ਦਿੱਲੀ, 22 ਦਸੰਬਰ (ਵਿਸ਼ਵ ਵਾਰਤਾ):- ਪੰਜਾਬ ਦੇ ਹੱਕ -ਹਕੂਕ ਦੀ ਗੱਲ ਸੜਕ ਤੋਂ ਲੈ ਕੇ ਸੰਸਦ ਤਕ ਕਰਨ ਵਾਲੇ ‘ਆਪ’ ਦੇ ਰਾਜਸਭਾ ਮੈਂਬਰ ਰਾਘਵ ਚੱਡਾ ਵੱਲੋਂ ਮੁੜ ਆਮ ਲੋਕਾਂ ਨਾਲ ਜੁੜਿਆ ਮੁੱਦਾ ਚੱਕਿਆ ਗਿਆ। ਮੁੱਦੇ ਦੀ ਗੱਲ ਜਦੋਂ ਆਮ ਲੋਕਾਂ ਨੇ ਸੁਣੀ ਤਾਂ ਉਸਦਾ ਅਸਰ ਨੂੰ ਕੇਂਦਰ ਦੇ ਕੰਨਾਂ ਤੱਕ ਵੀ ਪੈਂਦਾ ਹੋਇਆ ਦਿਸ ਰਿਹਾ ਹੈ। ਕੇਂਦਰ ਸਰਕਾਰ ਜਿਸਦੇ ਅਧਾਰ ਤੇ ਜਲਦ ਹੀ ਵੱਡਾ ਪਾਇਲਟ ਪ੍ਰੋਜੈਕਟ ਲੈ ਕੇ ਆ ਰਹੀ ਹੈ। ਹਵਾਈ ਅੱਡੇ ‘ਤੇ ਜਲਦੀ ਹੀ ‘ਉਡਾਨ ਯਾਤਰੀ ਕੈਫੇ’ ਸ਼ੁਰੂ ਹੋ ਰਿਹਾ ਹੈ, ਜਿਸ ਵਿਚ ਤੁਹਾਨੂੰ ਘੱਟ ਕੀਮਤ ‘ਤੇ ਪਾਣੀ ਅਤੇ ਕੌਫੀ ਮਿਲਣਗੇ। ਇਨ੍ਹਾਂ ਸਾਰੇ ਕੈਫੇ ਵਿਚ ਪਾਣੀ, ਕੌਫੀ ਅਤੇ ਸਨੈਕਸ ਵਾਜਿਬ ਕੀਮਤਾਂ ‘ਤੇ ਉਪਲਬਧ ਹੋਣਗੇ। ਜਾਣਕਾਰੀ ਮੁਤਾਬਕ ਇਸ ਦੀ ਸ਼ੁਰੂਆਤ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੀਤੀ ਜਾਵੇਗੀ। ਇਸ ਨੂੰ ਪਾਇਲਟ ਪ੍ਰੋਜੈਕਟ ਕਿਹਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਏਅਰਪੋਰਟ ਅਥਾਰਟੀ ਦੇ ਹੋਰ ਹਵਾਈ ਅੱਡਿਆਂ ‘ਤੇ ਵੀ ਸਥਾਪਿਤ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਸੰਸਦ ਮੈਂਬਰ ਰਾਘਵ ਚੱਢਾ ਨੇ ਹਵਾਈ ਅੱਡਿਆਂ ‘ਤੇ ਮਹਿੰਗੇ ਖਾਣੇ ਦਾ ਮੁੱਦਾ ਉਠਾਇਆ ਸੀ। ਹੁਣ ਇਹ ਮੁੱਦਾ ਗੰਭੀਰ ਬਣ ਗਿਆ, ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਹੁਣ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰਨ ਜਾ ਰਹੀ ਹੈ। ਜਲਦੀ ਹੀ ਦੇਸ਼ ਦੇ ਸਾਰੇ ਹਵਾਈ ਅੱਡਿਆਂ ‘ਤੇ ਕਿਫਾਇਤੀ “ਉਡਾਨ ਯਾਤਰੀ ਕੈਫੇ” ਨੂੰ ਇੱਕ ਪਾਇਲਟ ਪ੍ਰੋਜੈਕਟ ਵਜੋਂ ਖੋਲ੍ਹ ਕੇ ਸ਼ੁਰੂ ਕੀਤਾ ਜਾਵੇਗਾ, ਜੇਕਰ ਮਾਹਿਰਾਂ ਦੀ ਮੰਨੀਏ ਤਾਂ ਕੋਲਕਾਤਾ ਹਵਾਈ ਅੱਡੇ ਤੋਂ “ਉਡਾਨ ਯਾਤਰੀ ਕੈਫੇ” ਸ਼ੁਰੂ ਕੀਤਾ ਜਾਵੇਗਾ, ਜਿੱਥੇ ਪਾਣੀ, ਚਾਹ ਅਤੇ ਸਨੈਕਸ ਉਪਲਬਧ ਹੋਣਗੇ। ਕਿਫਾਇਤੀ ਦਰਾਂ ‘ਤੇ ਉਪਲਬਧ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਸੰਸਦ ਮੈਂਬਰ ਰਾਘਵ ਚੱਢਾ ਨੇ ਸਰਕਾਰ ਨੂੰ ਯਾਦ ਦਿਵਾਇਆ ਸੀ ਕਿ ਉਸ ਨੇ ਹਵਾਈ ਯਾਤਰਾ ਸਸਤੀ ਕਰਨ ਦਾ ਵਾਅਦਾ ਕੀਤਾ ਸੀ ਪਰ ਵਧਦੀਆਂ ਕੀਮਤਾਂ ਨੇ ਜਨਤਾ ਲਈ ਮੁਸ਼ਕਲ ਵਧਾ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਧਿਆਨ ਦੇ ਕੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਲੋਕਾਂ ਨੇ ਸੰਸਦ ਮੈਂਬਰ ਰਾਘਵ ਚੱਢਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਮ ਲੋਕਾਂ ਦੇ ਦਿਲ ਦੀ ਆਵਾਜ਼ ਦੱਸਿਆ ਹੈ। ਸਾਂਸਦ ਰਾਘਵ ਚੱਢਾ ਨੇ ਮਹਿੰਗੇ ਹਵਾਈ ਸਫਰ ‘ਤੇ ਜਦੋਂ ਸੰਸਦ ‘ਚ ਆਪਣਾ ਬਿਆਨ ਦਿੱਤਾ ਤਾਂ ਉਨ੍ਹਾਂ ਦੇ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ।