Mohali ਦੇ ਵਸਨੀਕ ਲੈ ਰਹੇ ਸੀ ਐਮ ਦੀ ਯੋਗਸ਼ਾਲਾ ਦਾ ਭਰਪੂਰ ਲਾਹਾ-ਐਸ ਡੀ ਐਮ ਦਮਨਦੀਪ ਕੌਰ
ਲੋਕ ਯੋਗਾ ਰਾਹੀਂ ਪਾ ਰਹੇ ਨੇ ਨਿਰੋਈ ਸਿਹਤ ਅਤੇ ਮਾਨਸਿਕ ਸੰਤੁਸ਼ਟੀ
ਯੋਗਾ ਟ੍ਰੇਨਰ ਸੁਰਿੰਦਰਾ ਕੁਮਾਰ ਝਾਅ ਵੱਲੋਂ ਮੋਹਾਲੀ ਵਿਖੇ ਰੋਜ਼ਾਨਾ ਲਗਾਏ ਜਾ ਰਹੇ ਨੇ 6 ਯੋਗਾ ਸ਼ੈਸ਼ਨ
ਐੱਸ ਏ ਐੱਸ ਨਗਰ 18 ਜਨਵਰੀ, 2025 (ਸਤੀਸ਼ ਕੁਮਾਰ ਪੱਪੀ):- ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਐੱਸ ਏ ਐੱਸ ਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ ਹਰ ਰੋਜ਼ ਸੀ ਐਮ ਦੀ ਯੋਗਸ਼ਾਲਾ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਕੀਤਾ ਜਾ ਰਿਹਾ ਯੋਗਾ ਅਭਿਆਸ ਲੋਕਾਂ ਨੂੰ ਬਿਮਾਰੀ ਰਹਿਤ ਜੀਵਨ ਦੇਣ ਲਈ ਵਰਦਾਨ ਸਿੱਧ ਹੋ ਰਿਹਾ ਹੈ।
ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾਂ ਦਾ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਲੋਕ ਆਪਣੀਆਂ ਛੋਟੀਆਂ ਛੋਟੀਆਂ ਸਿਹਤ ਸਮੱਸਿਆਵਾਂ ਘਰ ਬੈਠੇ ਹੀ ਯੋਗ ਸਾਧਨਾ ਰਾਹੀਂ ਠੀਕ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਦੁਆਰਾ ਯੋਗ ਅਭਿਆਸ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਨਿਜਾਤ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਦਲਦੀ ਜੀਵਨਸ਼ੈਲੀ ਦੇ ਮੱਦੇਨਜ਼ਰ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਾ ਸਿਖਲਾਈ ਦੇ ਕੇ ਮੁੜ ਤੰਦਰੁਸਤੀ ਭਰੀ ਜੀਵਨ ਸ਼ੈਲੀ ਦਿੱਤੀ ਜਾ ਰਹੀ ਹੈ।
ਐਸ ਡੀ ਐਮ ਦਮਨਦੀਪ ਕੌਰ ਨੇ ਦੱਸਿਆ ਕਿ ਯੋਗਾ ਟ੍ਰੇਨਰ ਸੁਰਿੰਦਰਾ ਕੁਮਾਰ ਝਾਅ ਵੱਲੋਂ ਮੋਹਾਲੀ ਵਿਖੇ ਵੱਖ-ਵੱਖ ਥਾਵਾਂ ਤੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਜਿੰਨ੍ਹਾਂ ਵਿੱਚ ਉਨ੍ਹਾਂ ਵੱਲੋਂ ਆਪਣੀ ਪਹਿਲੀ ਕਲਾਸ ਐਸ ਸੀ ਐਲ ਸੁਸਾਇਟੀ, ਸੈਕਟਰ-70 ਵਿਖੇ ਸਵੇਰੇ 05.45 ਤੋਂ 06.45 ਵਜੇ ਤੱਕ, ਦੂਜੀ ਕਲਾਸ ਮੋਹਾਲੀ ਇਮਪਲਾਈ ਸੁਸਾਇਟੀ ਸੈਕਟਰ-68 ਵਿਖੇ ਸਵੇਰੇ 07.15 ਤੋਂ 08.15 ਵਜੇ ਤੱਕ, ਤੀਜੀ ਕਲਾਸ ਯੂਨਾਈਟਿਡ ਕੁਆਪਰੇਟਿਵ ਸੁਸਾਟਿਟੀ, ਸੈਕਟਰ-68 ਵਿਖੇ ਸਵੇਰੇ 08.45 ਤੋਂ 09.45 ਵਜੇ ਤੱਕ, ਚੌਥੀਂ ਕਲਾਸ ਪਾਰਕ ਨੰਬਰ 7 ਪਿਛਲੇ ਪਾਸੇ ਸਪੋਰਟਸ ਕੰਪਲੈਕਸ, ਸੈਕਟਰ-78 ਵਿਖੇ ਸਵੇਰੇ 10.15 ਤੋਂ 11.15 ਵਜੇ ਤੱਕ ਅਤੇ ਪੰਜਵੀਂ ਕਲਾਸ ਮੋਹਾਲੀ ਇਮਪਲਾਈ ਕੁਆਪਰੇਟਿਵ ਸੁਸਾਇਟੀ, ਸੈਕਟਰ-68 ਵਿਖੇ ਸ਼ਾਮ 04.00 ਵਜੇ ਤੋਂ 05.00 ਵਜੇ ਤੱਕ ਅਤੇ ਛੇਵੀਂ ਕਲਾਸ ਅੰਬੇਦਕਰ ਭਵਨ ਸੈਕਟਰ-69 ਵਿਖੇ ਸ਼ਾਮ 05.10 ਤੋਂ 06.10 ਵਜੇ ਤੱਕ ਲਗਾਈ ਜਾਂਦੀ ਹੈ।
ਟ੍ਰੇਨਰ ਸੁਰਿੰਦਰਾ ਕੁਮਾਰ ਝਾਅ ਜੋ ਕਿ ਮੋਹਾਲੀ ਸ਼ਹਿਰ ਵਿੱਚ ਸੈਸ਼ਨਾਂ ਦਾ ਆਯੋਜਨ ਕਰ ਰਹੇ ਹਨ, ਨੇ ਦੱਸਿਆ ਕਿ ਸ਼ਹਿਰ ਨਿਵਾਸੀ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ “ਸਾਡੇ ਕੋਲ ਇੱਕ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ/ ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।
ਉਨ੍ਹਾਂ ਕਿਹਾ ਕਿ ਯੋਗ-ਆਸਣਾਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣ ਲਈ ਰੋਜ਼ਾਨਾ ਕਸਰਤ ਕਰਕੇ ਮਨੁੱਖੀ ਸਰੀਰ ਦੀ ਸਰੀਰਕ ਤੰਦਰੁਸਤੀ ਨੂੰ ਬਹਾਲ ਕਰਨ ਦੀ ਜਾਦੂਈ ਸ਼ਕਤੀ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਿਹਤ ਲਾਭ ਲੈਣ ਦੀ ਅਪੀਲ ਕੀਤੀ।