Mohali Police ਵੱਲੋਂ Punjab ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੁੱਟ-ਖੋਹ ਅਤੇ ਫਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਉਰਫ ਜੈਸਲ ਦੇ 2 ਗੁਰਗੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ
ਐੱਸ.ਏ.ਐੱਸ ਨਗਰ 20 ਜਨਵਰੀ 2025 (ਸਤੀਸ਼ ਕੁਮਾਰ ਪੱਪੀ):- ਐੱਸ ਐੱਸ ਪੀ ਦੀਪਕ ਪਾਰਿਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ, ਸ਼੍ਰੀ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ. ਡੀ.ਆਈ.ਜੀ. ਰੋਪੜ ਰੇਂਜ, ਰੋਪੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੁੱਟ-ਖੋਹ ਅਤੇ ਫਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਉਰਫ ਜੱਸਲ ਉਰਫ ਜੈਸਲ ਦੇ 02 ਗੁਰਗਿਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੱਸ ਐੱਸ ਪੀ ਦੀਪਕ ਪਾਰਿਕ, ਨੇ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 08-01-2025 ਨੂੰ ਏਕਮਦੀਪ ਸਿੰਘ ਬਰਾੜ ਪੁੱਤਰ ਪੁਸ਼ਪਿੰਦਰ ਸਿੰਘ ਬਰਾੜ ਵਾਸੀ ਪਟਿਆਲਾ, ਆਪਣੇ ਦੋਸਤ ਨਾਲ ਉਸਦੀ ਕਾਰ ਨੰ: ਪੀ.ਬੀ.34-ਬੀ-2354 ਮਾਰਕਾ ETIOS LIVA ਤੇ ਸਵਾਰ ਹੋ ਕੇ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸੀ ਤਾਂ 03 ਨਾ-ਮਾਲੂਮ ਲੜਕੇ ਉਹਨਾਂ ਦਾ ਪਿੱਛਾ ਕਰ ਰਹੇ ਸਨ ਜਿਹਨਾਂ ਨੇ ਏਅਰਪੋਰਟ ਰੋਡ ਤੇ ਜੀ.ਐਮ.ਆਈ (GMI) ਬੋਰਡ ਕੋਲ ਉਹਨਾਂ ਦੀ ਗੱਡੀ ਅੱਗੇ ਮੋਟਰਸਾਇਕਲ ਲਾ ਕੇ ਆਪਣੇ ਨਜਾਇਜ ਹਥਿਆਰਾਂ ਨਾਲ ਜਾਨੋਂ ਮਾਰਨ ਦੀ ਨੀਅਤ ਅਤੇ ਕਾਰ ਖੋਹਣ ਲਈ ਉਹਨਾਂ ਤੇ ਸਿੱਧੀ ਫਾਇਰਿੰਗ ਕਰ ਦਿੱਤੀ, ਜੋ ਇੱਕ ਫਾਇਰ ਉਸਦੇ ਕਨੈਕਟਰ ਸਾਈਡ ਬੈਠੇ ਦੋਸਤ ਦੇ ਖੱਬੇ ਮੋਢੇ ਪਰ ਵੱਜਿਆ ਅਤੇ ਇੱਕ ਫਾਇਰ ਉਸਦੀ ਪਿੱਠ ਤੇ ਅਤੇ ਬਾਕੀ ਫਾਇਰ ਗੱਡੀ ਤੇ ਲੱਗੇ।
ਇਸ ਤੋਂ ਬਾਅਦ ਇਹ ਵਿਅਕਤੀ ਮੋਟਰਸਾਇਕਲ ਤੇ ਫਰਾਰ ਹੋ ਗਏ, ਜਿਸ ਤੇ 03 ਨਾ-ਮਾਲੂਮ ਵਿਅਕਤੀਆਂ ਦੇ ਖਿਲਾਫ ਮੁੱਕਦਮਾ ਨੰਬਰ 05 ਮਿਤੀ 08.01.2025 ਅ/ਧ 109, 126 (2), 3 (5) ਬੀ.ਐੱਨ.ਐੱਸ ਅਤੇ 25-54-59 ਆਰਮਜ਼ ਐਕਟ ਥਾਣਾ ਆਈ.ਟੀ.ਸਿਟੀ ਦਰਜ ਕੀਤਾ ਗਿਆ।
ਉਕਤ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀਮਤੀ ਜੋਤੀ ਯਾਦਵ ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਬਣਾਈ ਗਈ। ਜਿਸ ਤੇ ਟੀਮ ਵੱਲੋਂ ਕੜੀ ਨਾਲ ਕੜੀ ਜੋੜਦੇ ਹੋਏ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ ਦੋਸ਼ੀਆਂ ਦਾ ਪਿੱਛਾ ਕਰਦੇ ਹੋਏ, ਮੁਕੱਦਮਾ ਵਿੱਚ 03 ਨਾ-ਮਾਲੂਮ ਦੋਸ਼ੀਆਂ ਨੂੰ ਨਾਮਜਦ ਕਰਕੇ 02 ਦੋਸ਼ੀਆਂਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਨਾਮ ਪਤਾ ਦੋਸ਼ੀਆਂ:-
1. ਦੋਸ਼ੀ ਅਵਤਾਰ ਸਿੰਘ ਉਰਫ ਵਿੱਕੀ ਪੁੱਤਰ ਮੁਖਵਿੰਦਰ ਸਿੰਘ ਵਾਸੀ ਪੱਤੀ ਗੁਰਮੁੱਖਾਂ ਦੀ ਪਿੰਡ ਖਡੂਰ ਸਾਹਿਬ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨਤਾਰਨ ( ਉਮਰ 21 ਸਾਲ, ਬਾਰਵੀਂ ਪਾਸ, ਗ੍ਰਿਫਤਾਰੀ ਮਿਤੀ 15-01-2025)
2. ਦੋਸ਼ੀ ਅਮਰਵੀਰ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਡੱਫਰ ਕੀ ਪੱਤੀ ਪਿੰਡ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ, ( ਉਮਰ 20 ਸਾਲ, ਗਿਆਂਰਵੀ ਪਾਸ, ਗ੍ਰਿਫਤਾਰੀ ਮਿਤੀ 15-01-2025)
3. ਅਨਮੋਲ ਸਿੰਘ ਉਰਫ ਮੌਲਾ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਵਾੜਿੰਗ ਸੂਬਾ ਸਿੰਘ, ਜ਼ਿਲ੍ਹਾ ਤਰਨਤਾਰਨ। (ਗ੍ਰਿਫਤਾਰੀ ਬਾਕੀ ਹੈ)
ਬ੍ਰਾਮਦਗੀ ਦਾ ਵੇਰਵਾ:-
1) 03 ਪਿਸਟਲ 32 ਬੋਰ ਸਮੇਤ 09 ਰੌਂਦ ਜਿੰਦਾਂ 32 ਬੋਰ
2) 01 ਦੇਸੀ ਪਿਸਤੌਲ .32 ਬੋਰ ਸਮੇਤ 02 ਕਾਰਤੂਸ
3) 01 ਦੇਸੀ ਪਿਸਤੌਲ 315 ਬੋਰ ਸਮੇਤ 02 ਕਾਰਤੂਸ
4) ਥਾਣਾ ਸਾਹਨੇਵਾਲ, ਕਮਿਸ਼ਨਰੇਟ ਲੁਧਿਆਣਾ ਤੋਂ ਖੋਹ ਕੀਤੀ ਕਾਰ ਮਾਰਕਾ ਬਰੀਜਾ ਨੰ: ਪੀ.ਬੀ.91-ਜੀ-4016
ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ;-
ਦੋਸ਼ੀਆਂਨ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਦੋਸ਼ੀ ਪਹਿਲਾਂ ਵੀ ਅੱਡ-ਅੱਡ ਮੁਕੱਦਮਿਆਂ ਵਿੱਚ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਅਤੇ ਥਾਣਾ ਕਰਤਾਰਪੁਰ, ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਲੋੜੀਂਦੇ ਹਨ। ਦੋਸ਼ੀਆਂ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਮਿਤੀ 07-01-2025 ਨੂੰ ਤਰਨਤਾਰਨ ਤੋਂ ਬੱਸ ਵਿੱਚ ਸਵਾਰ ਹੋ ਕੇ ਵਾਰਦਾਤਾਂ ਕਰਨ ਦੀ ਤਾਂਗ ਵਿੱਚ ਰਾਜਪੁਰਾ, ਜ਼ਿਲ੍ਹਾ ਪਟਿਆਲਾ ਅਤੇ ਮੋਹਾਲੀ ਆਏ ਸਨ। ਇਸ ਤੋਂ ਬਾਅਦ ਦੋਸ਼ੀਆਂ ਨੇ ਨਿਮਨਲਿਖਤ ਅਨੁਸਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ।
1. ਸਭ ਤੋਂ ਪਹਿਲਾਂ ਤਿੰਨੋਂ ਦੋਸ਼ੀਆਂਨ ਨੇ ਰਾਜਪੁਰਾ-ਅੰਬਾਲਾ ਰੋਡ ਤੇ ਪਿੰਡ ਗੰਡਿਆਂ ਕੱਟ ਤੋਂ ਦਲੇਰ ਸਿੰਘ ਵਾਸੀ ਪਿੰਡ ਸੈਲਫਪੁਰ ਤੋਂ ਜੋ ਕਿ ਆਪਣੇ ਸੌਹਰੇ ਪਿੰਡ ਤੋਂ ਪਿੰਡ ਬਠੌਣੀਂ ਨੂੰ ਵਕਤ ਕ੍ਰੀਬ 12:10 ਏ.ਐਮ. ਤੇ ਜਾ ਰਿਹਾ ਸੀ, ਉਸਨੂੰ ਘੇਰਕੇ, ਆਪਣੇ ਨਜਾਇਜ ਹਥਿਆਰਾਂ ਨਾਲ ਹਵਾਈ ਫਾਇਰ ਕਰਕੇ ਅਤੇ ਉਸਦੀ ਕੁੱਟਮਾਰ ਕਰਕੇ, ਉਸਦਾ ਸਪਲੈਂਡਰ ਮੋਟਰਸਾਈਕਲ ਨੰ: ਪੀ.ਬੀ.23-ਵਾਈ-8449 ਖੋਹ ਕਰ ਕੀਤਾ ਸੀ, ਜਿਸ ਸਬੰਧੀ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਵਿਖੇ ਮੁਕੱਦਮਾ ਨੰ: 04/2025 ਅ/ਧ 304, 3(5) ਬੀ.ਐੱਨ.ਐੱਸ 25-54-59 ਆਰਮਜ਼ ਐਕਟ (Arms Act) ਦਰਜ ਰਜਿਸਟਰ ਹੈ।
2. ਮੋਟਰਸਾਈਕਲ ਖੋਹਣ ਤੋਂ ਬਾਅਦ ਦੋਸ਼ੀਆਂ ਵੱਲੋਂ ਏਅਰਪੋਰਟ ਰੋਡ ਤੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
3. ਦੋਸ਼ੀਆਂਨ ਪਾਸੋਂ ਏਅਰਪੋਰਟ ਰੋਡ ਤੇ ਗੱਡੀ ਖੋਹਣ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਉਸੇ ਮੋਟਰਸਾਈਕਲ ਤੇ ਸਵਾਰ ਹੋ ਕੇ, ਉਸੇ ਦਿਨ ਮਿਤੀ 08-01-2025 ਨੂੰ ਵਕਤ ਕ੍ਰੀਬ 7:15 ਏ.ਐਮ. ਤੇ ਦਲੀਪ ਕੁਮਾਰ ਵਾਸੀ ਬਾਲਾ ਜੀ ਇੰਨਕਲੇਵ ਰਾਮਗੜ੍ਹ ਰੋਡ ਸਾਹਨੇਵਾਲ ਜੋ ਕਿ ਆਪਣੇ ਘਰ ਤੋਂ ਆਪਣੀ ਫੈਕਟਰੀ ਨੂੰ ਬਰੀਜਾ ਕਾਰ ਨੰ: ਪੀ.ਬੀ.91-ਜੀ-4016 ਤੇ ਜਾ ਰਿਹਾ ਸੀ, ਜਦੋਂ ਉਹ ਡੇਹਲੋਂ ਰੋਡ ਪਿੰਡ ਉਮੈਦਪੁਰ ਨੇੜੇ ਪੁੱਜਾ ਤਾਂ ਉਕਤ ਦੋਸ਼ੀਆਂਨ ਉਸਦੀ ਬਰੀਜਾ ਕਾਰ ਅੱਗੇ ਮੋਟਰਸਾਈਕਲ ਲਗਾ ਦਿੱਤਾ ਅਤੇ ਉੱਤਰਕੇ ਹਵਾਈ ਫਾਇਰ ਕਰਕੇ ਉਸਨੂੰ ਗੱਡੀ ਦੀ ਚਾਬੀ ਦੇਣ ਲਈ ਕਿਹਾ ਅਤੇ ਉਸ ਪਾਸੋਂ ਉਸਦੀ ਕਾਰ ਖੋਹਕੇ ਫਰਾਰ ਹੋ ਗਏ ਅਤੇ ਸ਼ੰਭੂ ਤੋਂ ਖੋਹ ਕੀਤੇ ਮੋਟਰਸਾਈਕਲ ਨੂੰ ਥੋੜਾ ਅੱਗੇ ਜਾ ਕੇ ਸੁੱਟ ਦਿੱਤਾ ਸੀ, ਜਿਸ ਸਬੰਧੀ ਥਾਣਾ ਸਾਹਨੇਵਾਲ, ਕਮਿਸ਼ਨਰੇਟ ਲੁਧਿਆਣਾ ਵਿਖੇ ਮੁਕੱਦਮਾ ਨੰ: 04/2025 ਅ/ਧ 304(2), 3(5) ਬੀ.ਐੱਨ.ਐੱਸ 25/27-54-59 ਆਰਮਜ਼ ਐਕਟ (Arms Act) ਦਰਜ ਰਜਿਸਟਰ ਹੈ।
4. ਮਿਤੀ 09-01-2025 ਨੂੰ ਉਕਤ ਤਿੰਨੋਂ ਦੋਸ਼ੀਆਂ ਨੇ ਆਪਣੇ ਹੋਰ ਸਾਥੀ ਦੋਸ਼ੀਆਂ ਨਾਲ਼ ਮਿਲ਼ਕੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਜੈਸਲ ਦੇ ਕਹਿਣ ਤੇ ਰਾਜੇਸ਼ ਕੁਮਾਰ ਉਰਫ ਸੋਨੂੰ ਜੋ ਕਿ ਮੁਹੱਲਾ ਆਰੀਆ ਸਮਾਜ, ਮੁਕੇਰੀਆਂ, ਜਿਲਾ ਹੁਸ਼ਿਆਰਪੁਰ ਦਾ ਰਹਿਣ ਵਾਲ਼ਾ ਹੈ ਅਤੇ ਇਸ ਸਮੇਂ ਵਿਦੇਸ਼ ਗਰੀਸ ਵਿੱਚ ਰਹਿ ਰਿਹਾ ਹੈ। ਜਿਸ ਪਾਸੋਂ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਨੇ 01 ਕਰੋੜ ਰੁਪਏ ਦੀ ਫਰੌਤੀ ਮੰਗੀ ਸੀ। ਰਾਜੇਸ਼ ਕੁਮਾਰ ਉਰਫ ਸੋਨੂੰ ਵੱਲੋਂ ਫਰੌਤੀ ਦੀ ਰਕਮ ਨਾ-ਦੇਣ ਤੇ ਉਸਦੇ ਘਰ ਮੁਹੱਲਾ ਆਰੀਆ ਸਮਾਜ, ਮੁਕੇਰੀਆਂ ਵਿਖੇ ਉਕਤ ਦੋਸ਼ੀਆਂਨ ਨੇ ਆਪਣੇ ਹੋਰ ਸਾਥੀ ਦੋਸ਼ੀਆਂ ਨਾਲ ਮਿਲਕੇ ਖੋਹ ਕੀਤੀ ਬਰੀਜਾ ਕਾਰ ਤੇ ਸਵਾਰ ਹੋ ਕੇ, ਉਸਦੇ ਘਰ ਅੰਧਾ-ਧੁੰਦ ਗੋਲ਼ੀਆਂ ਚਲਾਈਆਂ ਸਨ। ਜਿਸ ਸਬੰਧੀ ਥਾਣਾ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮੁਕੱਦਮਾ ਨੰ: 05/2025 ਅ/ਧ 109, 351 (2) ਬੀ.ਐੱਨ.ਐੱਸ 25-54-59 ਆਰਮਜ਼ ਐਕਟ (Arms Act) ਦਰਜ ਰਜਿਸਟਰ ਹੈ।
5. ਇਹ ਦੋਸ਼ੀ ਨਿਮਨਲਿਖਤ ਮੁੱਕਦਮਿਆਂ ਵਿੱਚ ਵੀ ਲੋੜੀਂਦੇ ਹਨ :-
1 ਮੁਕੱਦਮਾ ਨੰ:538 ਮਿਤੀ 16-12-24 ਅ/ਧ 109, 191(3), 190, 351(2) ਬੀ.ਐੱਨ.ਐੱਸ 25-54-59 ਆਰਮਜ਼ ਐਕਟ (Arms Act) ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨਤਾਰਨ।
2 ਮੁਕੱਦਮਾ ਨੰ: 171 ਮਿਤੀ 25-12-2024 ਅ/ਧ 304(1) ਬੀ.ਐੱਨ.ਐੱਸ ਥਾਣਾ ਕਰਤਾਰਪੁਰ, ਜਲੰਧਰ ਰੂਰਲ।
ਦੋਸ਼ੀ 04 ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।