MOHALI NEWS: ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਸਾਲ 2024-25, ਬਲਾਕ ਪੱਧਰੀ ਟੂਰਨਾਮੈਂਟ ਦੀਆਂ ਤਿਆਰੀਆ ਮੁਕੰਮਲ- ਡੀ ਸੀ ਆਸ਼ਿਕਾ ਜੈਨ
2 ਸਤੰਬਰ ਤੋਂ 7 ਸਤੰਬਰ 2024 ਤਕ ਬਲਾਕ ਪੱਧਰ ਦੇ ਹੋਣਗੇ ਮੁਕਾਬਲੇ: ਜ਼ਿਲ੍ਹਾ ਖੇਡ ਅਫਸਰ
ਆਨ-ਲਾਈਨ ਰਜਿਸਟ੍ਰੇਸ਼ਨ ਤੋਂ ਵਾਂਝੇ ਖਿਡਾਰੀ ਆਫ਼-ਲਾਈਨ ਰਜਿਸਟ੍ਰੇਸ਼ਨ ਮੌਕੇ ‘ਤੇ ਕਰਵਾ ਸਕਦੇ ਹਨ
ਅੰਡਰ-14 ਸਾਲ ਤੋਂ 70 ਸਾਲ ਉਮਰ ਵਰਗ ਦੇ ਖਿਡਾਰੀ ਲੈ ਸਕਦੇ ਹਨ ਭਾਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਸਤੰਬਰ (ਸਤੀਸ਼ ਕੁਮਾਰ ਪੱਪੀ) MOHALI NEWS:- ਜ਼ਿਲ੍ਹੇ ‘ਚ 2 ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3’ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ 04 ਬਲਾਕਾਂ ‘ਚ ਇਹ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ‘ਚ ਹਿੱਸਾ ਲੈਣ ਲਈ ਖਿਡਾਰੀਆਂ ‘ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲੇ ਕਰਵਾਉਣ ਲਈ ਜ਼ਿਲ੍ਹਾ ਐਸ ਏ ਐਸ ਨਗਰ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਬਲਾਕ ਪੱਧਰ ‘ਤੇ ਐਥਲੈਟਿਕਸ, ਫੁੱਟਬਾਲ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਖੋ-ਖੋ ਅਤੇ ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ਖਿਡਾਰੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ ਨਹੀਂ ਹੋ ਸਕੀ, ਉਹ ਆਫ਼-ਲਾਈਨ ਰਜਿਸਟ੍ਰੇਸ਼ਨ ਮੌਕੇ ‘ਤੇ ਕਰਵਾ ਸਕਦੇ ਹਨ।
ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਨੁਸਾਰ ਬਲਾਕ ਡੇਰਾਬੱਸੀ ਵਿਖੇ ਮਿਤੀ 02-09-2024 ਤੋਂ 04-09-2024 ਤਕ ਸਰਕਾਰੀ ਕਾਲਜ ਡੇਰਾਬੱਸੀ ਅਤੇ ਲਾਲੜੂ ਸਟੇਡੀਅਮ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਸ ਦੇ ਨੋਡਲ ਅਫਸਰ ਸ੍ਰੀ ਜੋਨੀ ਭਾਟੀਆ, ਤੈਰਾਕੀ ਕੋਚ ਸੰਪਰਕ ਨੰਬਰ (9803060214) ਨੂੰ ਲਾਇਆ ਗਿਆ ਹੈ।
ਬਲਾਕ ਖਰੜ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਮਿਤੀ 02-09-2024 ਤੋਂ 04-09-2024 ਤਕ ਸਹੀਦ ਕਾਂਸ਼ੀ ਰਾਮ ਕਾਲਜ ਆਫ ਫਿਜੀਕਲ ਐਜੁਕੇਸ਼ਨ, ਭਾਗੋ ਮਾਜਰਾ ਖਰੜ ਅਤੇ ਐਮ.ਸੀ. ਸਟੇਡੀਅਮ ਖਰੜ ਵਿਖੇ ਹੋਣਗੇ, ਜਿਸ ਦੇ ਨੋਡਲ ਅਫਸਰ ਸ੍ਰੀ ਜਤਿੰਦਰ ਵਰਮਾ, ਬਾਸਕਿਟਬਾਲ ਕੋਚ (9855551050) ਲਾਏ ਗਏ ਹਨ।
ਬਲਾਕ ਮਾਜਰੀ ਵਿਖੇ ਮਿਤੀ 05-09-2024 ਤੋਂ 07-09-2024 ਤਕ ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਹੋਣਗੇ। ਜਿਸ ਦੇ ਨੋਡਲ ਅਫਸਰ ਸ੍ਰੀ ਗੁਰਜੀਤ ਸਿੰਘ, ਫੁਟਬਾਲ ਕੋਚ (9914083034) ਲਾਏ ਗਏ ਹਨ।
ਬਲਾਕ ਮੋਹਾਲੀ ਵਿਖੇ ਮਿਤੀ 05-09-2024 ਤੋਂ 07-09-2024 ਤਕ ਖੇਡ ਕੰਪਲੈਕਸ, ਸੈਕਟਰ 78 ਮੋਹਾਲੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਹੋਣਗੇ, ਜਿਸ ਦੇ ਨੋਡਲ ਅਫਸਰ ਸ੍ਰੀ ਸੁਰਜੀਤ ਸਿੰਘ, ਫੁਟਬਾਲ ਕੋਚ (9216159599) ਲਾਏ ਗਏ ਹਨ।
ਇਨ੍ਹਾਂ ਖੇਡਾਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ) ਤੇ ਖੋ-ਖੋ ‘ਚ ਅੰਡਰ -14, ਅੰਡਰ -17, ਅੰਡਰ-21, ਅੰਡਰ 21 ਤੋਂ 30, ਅੰਡਰ 31 ਤੋਂ 40 ਤਕ ਜਦਕਿ ਅਥਲੈਟਿਕਸ, ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) ‘ਚ ਅੰਡਰ -14, ਅੰਡਰ -17, ਅੰਡਰ -21, ਅੰਡਰ 21 ਤੋਂ 30, ਅੰਡਰ 31 ਤੋਂ 40, ਅੰਡਰ 41 ਤੋਂ 50, ਅੰਡਰ 51 ਤੋਂ 60, ਅੰਡਰ 61 ਤੋਂ 70 ਅਤੇ 70 ਤੋਂ ਉੱਪਰ, ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ।