MOHALI : ਨੇਮਤ ਕੌਰ ਨੇ ਪੈਰਾ ਤਾਇਕਵਾਂਡੋਂ ਚੈਪੀਅਨ ਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ
ਪਿੰਡ ਦਾਊਂ ਪੁੱਜਣ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ
ਮੋਹਾਲੀ, 30 ਨਵੰਬਰ (ਸਤੀਸ਼ ਕੁਮਾਰ ਪੱਪੀ) ਮੋਹਾਲੀ ਦੇ ਪਿੰਡ ਦਾਊਂ ਦੀ ਰਹਿਣ ਵਾਲੀ ਨੇਮਤ ਕੌਰ ਨੇ 26 ਤੋਂ 29 ਨਵੰਬਰ ਤੱਕ ਬਹਿਰੀਨ ਵਿੱਚ ਹੋਈਆਂ ਪੈਰਾ ਤਾਈਕਵਾਡੋਂ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਅਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਸ਼ੁੱਕਰਵਾਰ ਨੂੰ ਦਾਊਂ ਪਿੰਡ ਪਹੁੰਚਣ ਤੇ ਪਿੰਡ ਦੀ ਸਰਪੰਚ ਸੁਖਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਨਾਮ ਸਿੰਘ ਕਾਲਾ ਨੇ ਢੋਲ ਧਮਕਿਆਂ ਨਾਲ ਨੇਮਤ ਕੌਰ ਦਾ ਸਵਾਗਤ ਕੀਤਾ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਨੇਮਤ ਕੌਰ ਦੇ ਸਵਾਗਤ ਲਈ ਇਕੱਠੇ ਹੋਏ।
ਬਹਿਰੀਨ ਤੇ ਹਵਾਈ ਜਹਾਜ ਰਾਂਹੀ ਦਿੱਲੀ ਅਤੇ ਦਿੱਲੀ ਤੋਂ ਸਭ ਤੋਂ ਪਹਿਲਾਂ ਨੇਮਤ ਕੌਰ ਅਪਣੇ ਪਿਤਾ ਰਣਜੀਤ ਸਿੰਘ , ਮਾਤਾ ਸਮਰਪਾਲ ਕੌਰ , ਸਮਾਜ ਸੇਵੀ ਪ੍ਰਿਤਪਾਲ ਸਿੰਘ ਅਤੇ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਦੇ ਨਾਲ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਨਤਮਸਤਕ ਹੋ ਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਨੇਮਤ ਕੌਰ ਨੂੰ ਫੁੱਲਾਂ ਅਤੇ ਨੋਟਾਂ ਦੇ ਹਾਰਾਂ ਨਾਲ ਲੱਦਕੇ ਕਾਰਾ ਦੇ ਇਕ ਵੱਡੇ ਕਾਫਲੇ ਰਾਹੀਂ ਦਾਊਂ ਲਿਜਾਇਆ ਗਿਆ। ਪਿੰਡ ਦੀ ਸਰਪੰਚ ਸੁਖਜੀਤ ਕੌਰ, ਉਨ੍ਹਾਂ ਦੇ ਪਤੀ ਗੁਰਨਾਮ ਸਿੰਘ ਤੇ ਪਿੰਡ ਦੀ ਪੂਰੀ ਪੰਚਾਇਤ ਨੇ ਨੇਮਤ ਦਾ ਮੁੰਹ ਮਿਠਾ ਕਰਵਾਕੇ ਸਵਾਗਤ। ਇਸ ਮੌਕੇ ਗੱਲਬਾਤ ਕਰਦੇ ਹੋਏ ਨੇਮਤ ਕੌਰ ਨੇ ਆਪਣੀ ਜਿੱਤ ਦਾ ਸਿਹਰਾ ਜਿੱਥੇ ਅਪਣੇ ਕੋਚ ਮਨਜੀਤ ਸਿੰਘ ਨੇਗੀ ਅਤੇ ਅਪਣੇ ਮਾਤਾ ਪਿਤਾ ਦੇ ਸਿਰ ਬੰਨਿਆ। ਇਸ ਤੋਂ ਪਹਿਲਾਂ ਉਸ ਨੇ ਜਲੰਧਰ ਨੈਸ਼ਨਲ ਓਪਨ ਪੈਰਾ ਓਲੰਪੀਅਕ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ ਜਿਸ ਕਾਰਨ ਹੀ ਉਸ ਦੀ ਚੋਣ ਅੰਤਰਰਾਸ਼ਟਰੀ ਪੱਧਰ ਤੇ 26 ਤੋਂ 29 ਨਵੰਬਰ ਤੱਕ ਬਹਿਰੀਨ ਵਿੱਚ ਹੋਈਆਂ ਪੈਰਾ ਤਾਈਕਵਾਡੋਂ ਚੈਂਪੀਅਨਸ਼ਿਪ ਲਈ ਹੋਈ ਸੀ। ਇਸ ਮੌਕੇ ਉਨਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਮੌਜੂਦਾ ਪੰਚਾਇਤ ਤੋਂ ਇਲਾਵਾ ਸਾਬਕਾ ਸਰਪੰਚ ਅਜਮੇਰ ਸਿੰਘ ਨੰਬਰਦਾਰ ਮਾਸਟਰ ਹਰਬੰਸ ਸਿੰਘ, ਹਰਬੰਸ ਬਾਗੜੀ ਸਮੇਤ ਵੱਡੀ ਗਿਣਤੀ ਵਿੱਖ ਪਿੰਡ ਵਾਸੀ ਹਾਜਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/