ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ Mohali ਨੇ ਸੰਵਿਧਾਨ ਦਿਵਸ ਮਨਾਇਆ
ਐਸ.ਏ.ਐਸ.ਨਗਰ, 27 ਨਵੰਬਰ, 2024 (ਸਤੀਸ਼ ਕੁਮਾਰ ਪੱਪੀ):- ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ.ਆਈ.ਐਮ.ਐਸ.), ਮੋਹਾਲੀ ਨੇ ਸੰਵਿਧਾਨ ਦਿਵਸ ‘ਤੇ ਨੈਸ਼ਨਲ ਲਾਅ ਸਕੂਲ ਬੰਗਲੌਰ ਦੇ ਅਸਿਸਟੈਂਟ ਪ੍ਰੋਫੈਸਰ ਸ੍ਰੀ ਸਿਧਾਰਥ ਦੀ ਆਨਲਾਈਨ ਸ਼ਮੂਲੀਅਤ ਰਾਹੀਂ “ਡਾ. ਬੀ.ਆਰ. ਅੰਬੇਡਕਰ ਦਾ ਇੱਕ ਸਮਾਵੇਸ਼ੀ ਸੰਵਿਧਾਨ ਦਾ ਦ੍ਰਿਸ਼ਟੀਕੋਣ” ਵਿਸ਼ੇ ਤੇ ਗੱਲਬਾਤ ਦਾ ਆਯੋਜਨ ਕੀਤਾ।
ਅੰਡਰਗ੍ਰੈਜੁਏਟ ਐੱਮ.ਬੀ.ਬੀ.ਐੱਸ. ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਮਾਨਤਾ ਅਤੇ ਸਮਾਵੇਸ਼ ਵਿੱਚ ਡਾ. ਅੰਬੇਡਕਰ ਦੇ ਯੋਗਦਾਨ ਨੂੰ ਉਜਾਗਰ ਕੀਤਾ।
ਡਾ. ਭਵਨੀਤ, ਡਾਇਰੈਕਟਰ-ਪ੍ਰਿੰਸੀਪਲ, ਨੇ ਸੰਸਥਾ ਦੇ ਉਦੇਸ਼ “ਮਨੁੱਖਤਾ, ਸੇਵਾ, ਸਮਾਨਤਾ” ‘ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਵਿਲੱਖਣ ਸੰਵਿਧਾਨ ਪ੍ਰਤੀਬੱਧਤਾ ਸ਼ਾਮਲ ਸੀ, ਜੋ ਇਸਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਣ ਲਈ ਦਿਲ ਤੇ ਹੱਥ ਰੱਖ ਕੇ ਲਿਆ ਗਿਆ।
ਸ੍ਰੀ ਸ਼ੈਲੇਸ਼ ਮਹਿਤਾ, ਲੀਗਲ ਰਿਟੇਨਰ, ਨੇ ਵੀ ਸਿਹਤ ਸੰਭਾਲ ਵਿੱਚ ਨਿਆਂ ਅਤੇ ਬਰਾਬਰੀ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ। ਇਹ ਸਮਾਗਮ ਮੈਡੀਕਲ ਪੇਸ਼ੇਵਰਾਂ ਨੂੰ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਬਣਾਉਣ ਲਈ ਏ ਆਈ ਐਮ ਐਸ ਮੋਹਾਲੀ ਦਾ ਯਤਨ ਸੀ।