MOHALI : ਕੌਣ ਖਾ ਗਿਆ ਅਮਰੂਦ ਬਾਗਾਂ ਚੋਂ – ਕਰੋੜਾਂ ਦੇ ਘੋਟਾਲੇ ਦਾ ਪਰਦਾਫਾਸ਼ ਜਲਦ
ED ਵੱਲੋਂ ਰਿਕਾਰਡ ਹਾਸਿਲ ਕਰ ਮੁਆਵਜਾ ਲੈਣ ਵਾਲਿਆਂ ਨੂੰ ਵੀ ਸੰਮਨ
ਗਮਾਡਾ ਤੋਂ ਅਮਰੂਦਾਂ ਦੇ ਬਾਗਾਂ ਦਾ ਮੁਆਵਜਾ : ਕਈ IAS ਤੇ PCS ਅਧਿਕਾਰੀ ਵੀ ਚਿੰਤਾ ‘ਚ
ਮੋਹਾਲੀ, 3ਅਗਸਤ(ਸਤੀਸ਼ ਕੁਮਾਰ ਪੱਪੀ)MOHALI : ਕੌਣ ਖਾ ਗਿਆ ਅਮਰੂਦ ਬਾਗਾਂ ਚੋਂ ਤੇ ਕਿਸ -ਕਿਸਨੇ ਸਵਾਦ ਲਿਆ -ਚਟਾਕਿਆਂ ਨਾਲ ਇਸ ਮਾਮਲੇ ਚ ਕਈ ਹੁਣ ਕਾਨੂੰਨੀ ਡਰ ਤੋਂ ਕਰੋੜਾਂ ਗਬਨ ਕਰਨ ਵਾਲੇ ਯਾਦ ਕਰ ਰਹੇ ਹੋਣੇ ਕਿਓਂਕਿ ਹੁਣ ਸੂਤਰਾਂ ਮੁਤਾਬਿਕ ਬਾਕਰਪੁਰ ਪਿੰਡ ਦੇ ਕਿਸਾਨਾਂ ਨੂੰ ਵੀ ਸੰਮਨ ਆਏ ਹਨ। ਜਿਕਰਯੋਗ ਹੈ ਕਿ ਗਮਾਡਾ ਤੋਂ ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ੇ ਵਜੋਂ ਕਰੋੜਾਂ ਰੁਪਈਆ ਹਾਸਲ ਕਰਨ ਵਾਲੇ ਕਈ ਪਹਿਲਾਂ ਹੀ ਵਿਜੀਲੈਂਸ ਵੱਲੋਂ ਐਫ ਆਈਆਰ ਵਿੱਚ ਨਾਮਜਦ ਕੀਤੇ ਗਏ ਲੋਕਾਂ ਤੇ ਅਧਿਕਾਰੀਆਂ ਨੂੰ ਸੰਮਨ ਭੇਜੇ ਗਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੁਆਵਜ਼ਾ ਪ੍ਰਾਪਤ ਕਰਨ ਵਾਲੇ ਬਾਕਰਪੁਰ ਪਿੰਡ ਦੇ ਕਿਸਾਨਾਂ ਨੂੰ ਵੀ ਸੰਮਨ ਆਏ ਹਨ। ਈਡੀ ਵੱਲੋਂ ਕਾਰਵਾਈ ਸ਼ੁਰੂ ਕਰਨ ਤੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਜਿੱਥੇ ਹੜਕੰਪ ਮੱਚ ਗਿਆ ਹੈ ਉੱਥੇ ਹੀ ਕਈ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਵੀ ਚਿੰਤਾ ਚ ਹਨ। ਕਿਓਂਕਿ ਈਡੀ ਵੱਲੋਂ ਤਤਕਾਲੀ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਬਹੁਤ ਕਰੋੜੀ ਫੂਡ ਸਪਲਾਈ ਦੇ ਟੈਂਡਰ ਘੁਟਾਲੇ ਵਿੱਚ ਗ੍ਰਿਫਤਾਰੀ ਕਰਨ ਤੋਂ ਬਾਅਦ ਹੁਣ ਮੋਹਾਲੀ ਜ਼ਿਲ੍ਹੇ ਚ ਹੋਏ ਬਹੁ ਕਰੋੜੀ ਅਮਰੂਦਾਂ ਦੇ ਬਾਗਾਂ ਦੇ ਘੁਟਾਲੇ ਦੀ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ। ਖਬਰਾਂ ਮੁਤਾਬਿਕ ਅਮਰੂਦ ਘੁਟਾਲੇ ਵਿੱਚ ਵਿਜੀਲੈਂਸ ਨੇ ਐਫ ਆਈ ਆਰ ਤਾਂ ਦਰਜ ਕਰ ਦਿੱਤੀ ਸੀ ਪਰ ਵੱਡੇ ਵੱਡੇ ਅਧਿਕਾਰੀਆਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਫਿਰੋਜ਼ਪੁਰ ਦੇ ਮੌਜੂਦਾ ਡੀਸੀ ਰਜੇਸ਼ ਧੀਮਾਨ ਦਾ ਸਿੱਧੇ ਤੌਰ ਤੇ ਨਾਮ ਆ ਜਾਣ ਕਾਰਨ ਇਸ ਮਾਮਲੇ ਚ ਕਰੋੜਾਂ ਰੁਪਏ ਮੁਆਵਜਾ ਹਾਸਿਲ ਕਰਨ ਵਾਲੇ ਲੋਕਾਂ ਤੋਂ ਵਾਪਸ ਪੰਜਾਬ ਦੇ ਖਜ਼ਾਨੇ ‘ਚ ਜਮਾਂ ਕਰਵਾਉਣ ਦੀ ਨੀਤੀ ਅਪਣਾ ਲਈ ਸੀ ।
ਈਡੀ ਵੱਲੋਂ ਰਿਕਾਰਡ ਹਾਸਿਲ ਕਰ ਲਿਆ ਗਿਆ ਕਿ ਗਮਾਡਾ ਵੱਲੋਂ ਕਿਹੜੇ ਵਿਅਕਤੀਆਂ ਨੂੰ ਅਮਰੂਦਾਂ ਦੇ ਬਾਗਾਂ ਦੇ ਨਾਮ ਤੇ ਕਰੋੜਾਂ ਰੁਪਏ ਦੀ ਮੁਆਵਜ਼ਾ ਰਾਸ਼ੀ ਉਹਨਾਂ ਦੇ ਅਕਾਊਂਟਾਂ ਵਿੱਚ ਟ੍ਰਾਂਸਫਰ ਕੀਤੀ ਗਈ। ਦੱਸਣ ਯੋਗ ਹੈ ਕਿ ਵਿਜੀਲੈਂਸ ਨੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਸਨ ਜਿਨਾਂ ਵਿੱਚ ਬਜ਼ੁਰਗ ਵੀ ਸਨ।