MOHALI : ਡਰਾਈਵਿੰਗ ਟੈਸਟ ਟ੍ਰੈਕ 4 ਅਕਤੂਬਰ ਨੂੰ ਰਹੇਗਾ ਬੰਦ
ਜਾਣੋ, 4 ਅਕਤੂਬਰ ਵਾਲਾ ਡਰਾਈਵਿੰਗ ਟੈਸਟ ਮੁੜ ਕਦੋਂ ਲਿਆ ਜਾਵੇਗਾ
ਐਸ.ਏ.ਐਸ.ਨਗਰ, 30 ਸਤੰਬਰ(ਵਿਸ਼ਵ ਵਾਰਤਾ) ਖੇਤਰੀ ਟਰਾਂਸਪੋਰਟ ਅਫ਼ਸਰ, ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ, ਸੈਕਟਰ 82, ਐਸ.ਏ.ਐਸ. ਨਗਰ (ਮੁਹਾਲੀ) 4 ਅਕਤੂਬਰ, 2024 ਨੂੰ ਟਰੈਕ ਦੇ ਨਿਰਧਾਰਿਤ ਰੱਖ-ਰਖਾਅ (ਮੁਰੰਮਤ) ਕਾਰਨ ਬੰਦ ਰਹੇਗਾ।
ਹਾਲਾਂਕਿ, ਡਰਾਈਵਿੰਗ ਟੈਸਟ ਤੋਂ ਇਲਾਵਾ ਹੋਰ ਸਾਰੀਆਂ ਸੇਵਾਵਾਂ ਉਸ ਦਿਨ ਜਾਰੀ ਰਹਿਣਗੀਆਂ। ਆਰ ਟੀ ਓ ਨੇ ਅੱਗੇ ਕਿਹਾ ਕਿ 4 ਅਕਤੂਬਰ ਨੂੰ ਨਿਰਧਾਰਿਤ ਡਰਾਈਵਿੰਗ ਟੈਸਟ ਹੁਣ 8 ਅਕਤੂਬਰ ਨੂੰ ਹੋਵੇਗਾ।