Moga News: ਨਸ਼ਿਆਂ ਤੇ ਠੱਲ ਪਾਉਣ ਲਈ ਹਰ ਜ਼ਿਲ੍ਹੇ ਚ ਖੁੱਲੇਗਾ ਨਾਰਕੋਟਿਕਸ ਬਿਊਰੋ : ਰਵਨੀਤ ਸਿੰਘ ਬਿੱਟੂ
ਮੋਗਾ 30 ਜੂਨ (ਵਿਸ਼ਵ ਵਾਰਤਾ) : ਲੁਧਿਆਣਾ ਤੋਂ ਐਮਪੀ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੋਗਾ ਦੇ ਸ਼ਹੀਦੀ ਪਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 25 ਜੂਨ 1989 ਨੂੰ ਇਸੇ ਜਗ੍ਹਾ ਤੇ ਆਰਐਸਐਸ ਦੇ 25 ਸਵੈਮ ਸੇਵਕਾਂ ਦਾ ਕਤਲ ਕੀਤਾ ਗਿਆ ਸੀ। ਇੱਥੇ ਚੱਲ ਰਹੀ ਇੱਕ ਸ਼ਾਖਾ ਦੌਰਾਨ ਗੋਲੀਆਂ ਚਲਾ ਕੇ 25 ਸਵੈਮ ਸੇਵਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ .ਇਸ ਦੌਰਾਨ ਐਮਪੀ ਰਵਨੀਤ ਸਿੰਘ ਬਿੱਟੂ ਨੇ ਤਸਵੀਰਾਂ ਵਾਲੀ ਗੈਲਰੀ ਦਾ ਦੌਰਾ ਵੀ ਕੀਤਾ ਅਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਬੂਟੇ ਵੀ ਲਗਾਏ। ਇਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਹਨਾਂ ਬਾਰੇ ਸਿੱਖਿਆ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ, ਪੰਜਾਬ ਨਸ਼ਿਆਂ ਦੇ ਗੰਭੀਰ ਸੰਕਟ ਦੇ ਵਿੱਚ ਫਸਿਆ ਹੋਇਆ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨਾ ਕਾਮਯਾਬ ਰਹੀਆਂ ਹਨ। ਪੰਜਾਬ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ, ਭਾਰਤ ਸਰਕਾਰ ਨਸ਼ਿਆਂ ਦੇ ਮੁੱਦੇ ਨਾਲ ਨਜਿੱਠਣ ਲਈ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਨੌਰਕੋਟਿਕਸ ਬਿਊਰੋ ਦਫਤਰ ਖੋਲਣ ਜਾ ਰਹੀ ਹੈ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ , ਪੁਲਿਸ ਦੀਆਂ ਬਦਲੀਆਂ ਦੇ ਨਾਲ ਨਸ਼ਿਆਂ ਨਾਲ ਨਜਿੱਠਣ ਦੀ ਸਥਿਤੀ ਹੋਰ ਵੀ ਮਾੜੀ ਹੋ ਗਈ ਹੈ। ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦੇ ਆ ਉਹਨਾਂ ਕਿਹਾ ਕਿ, ਲੋਕਾਂ ਨੇ ਗਲਤੀ ਨਾਲ ਇਹ ਮੰਨ ਲਿਆ ਕਿ ਸ਼ਾਇਦ ਰਵਨੀਤ ਸਿੰਘ ਬਿੱਟੂ ਜੇਲ ਚੋ ਰਿਹਾਅ ਹੋ ਜਾਣਗੇ ਉਹਨਾਂ ਕਿਹਾ ਕਿ ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਕੋਈ ਵੀ ਆਗੂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਨਿੱਜੀ ਸੰਬੰਧ ਨੇ ਉਹਨਾਂ ਦੇ ਦਾਦਾ ਸਵਰਗੀ ਬੇਅੰਤ ਸਿੰਘ ਵੀ ਇਸੇ ਦੌਰਾਨ ਹੀ ਸ਼ਹੀਦ ਹੋਏ ਸਨ। ਆਰਐਸਐਸ ਦੀ ਖੁਸ਼ਾਮਦ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਮਾਜ ਨਿਰਮਾਣ ਅਤੇ ਸਮਾਜ ਸੁਧਾਰ ਦੇ ਵਿੱਚ ਉਹ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ।