Moga Encounter: ਮੋਗਾ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ
– ਗੋਲੀ ਲੱਗਣ ਨਾਲ ਬਦਮਾਸ਼ ਗੰਭੀਰ ਜ਼ਖਮੀ
ਚੰਡੀਗੜ੍ਹ,21 ਨਵੰਬਰ : ਮੋਗਾ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ (Moga Encounter) ਦਾ ਮਾਮਲਾ ਸਾਹਮਣੇ ਆਇਆ ਹੈ। ਦੇਹਰਾਦੂਨ ਤੋਂ ਗ੍ਰਿਫਤਾਰ ਕਰਕੇ ਪੰਜਾਬ ਦੇ ਮੋਗਾ ਲੈ ਕੇ ਆਏ ਇੱਕ ਬਦਮਾਸ਼ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਪੁਲਿਸ ਦੀ ਗੋਲੀ ਲੱਗਣ ਨਾਲ ਬਦਮਾਸ਼ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਮੋਗਾ ਪੁਲਸ ਨੇ ਬੀਤੇ ਦਿਨ ਯਾਨੀ ਬੁੱਧਵਾਰ ਨੂੰ ਉੱਤਰਾਖੰਡ ਦੇ ਦੇਹਰਾਦੂਨ ਤੋਂ ਮੋਗਾ ਦੇ ਨਿਵਾਸੀ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਸੁਨੀਲ ਨੂੰ ਇਕ ਮਾਮਲੇ ‘ਚ ਪਿਸਤੌਲ ਬਰਾਮਦ ਕਰਨ ਲਈ ਐਮ.ਪੀ ਬਸਤੀ ਲਿਜਾਇਆ ਗਿਆ, ਜਿੱਥੇ ਮੌਕਾ ਦੇਖ ਕੇ ਸੁਨੀਲ ਕੁਮਾਰ ਨੇ ਪੁਲਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਬਾਬਾ ਖ਼ਿਲਾਫ਼ ਕਰੀਬ 17 ਮਾਮਲੇ ਦਰਜ ਹਨ। ਉਹ ਦੋ ਭਰਾਵਾਂ ‘ਤੇ ਜਾਨਲੇਵਾ ਹਮਲਾ ਕਰਕੇ ਫਰਾਰ ਹੋ ਗਿਆ ਸੀ। ਬੀਤੇ ਕੱਲ੍ਹ ਮੋਗਾ ਪੁਲੀਸ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਹੈ
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/