MLA ਸ਼ੈਰੀ ਕਲਸੀ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਸਮੂਹ ਕ੍ਰਿਸ਼ਚਿਅਨ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ
ਬਟਾਲਾ, 25 ਦਸੰਬਰ- ਬਟਾਲਾ ਦੇ ਵਿਧਾਇਕ (MLA) ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕ੍ਰਿਸਮਸ ਦਿਹਾੜੇ ਦੀ ਸਮੂਹ ਕ੍ਰਿਸ਼ਚਿਅਨ ਭਾਈਚਾਰੇ ਨੂੰ ਵਧਾਈ ਦਿੱਤੀ। ਵਿਧਾਇਕ ਸ਼ੈਰੀ ਕਲਸੀ ਨੇ ਸਮੂਹ ਕ੍ਰਿਸ਼ਚਿਅਨ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ “ਇਹ ਸ਼ੁੱਭ ਦਿਹਾੜਾ ਆਪ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਪ੍ਰਭੂ ਯਿਸੂ ਮਸੀਹ ਜੀ ਆਪ ਸਭ ਤੇ ਆਪਣੀ ਮਿਹਰ ਬਣਾਈ ਰੱਖੇ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਤਿਉਹਾਰ ਸਭ ਪਰਿਵਾਰਾਂ ਲਈ ਬੇਅੰਤ ਖ਼ੁਸ਼ੀਆਂ, ਤੰਦਰੁਸਤੀ ਅਤੇ ਤਰੱਕੀ ਲੈ ਕੇ ਆਵੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/