Mizoram : ਸੂਬੇ ਨੂੰ ਮਿਲਿਆ ਨਵਾਂ Chief Secretary
ਆਈਜ਼ੌਲ, 22 ਨਵੰਬਰ (ਵਿਸ਼ਵ ਵਾਰਤਾ)) : ਗ੍ਰਹਿ ਮੰਤਰਾਲੇ(Ministry of Home Affairs ) ਨੇ ਬੀਤੇ ਕੱਲ੍ਹ ਵੀਰਵਾਰ ਨੂੰ 1993 ਬੈਚ ਦੇ ਆਈਏਐਸ ਅਧਿਕਾਰੀ ਖਿਲੀ ਰਾਮ ਮੀਨਾ (Khilli Ram Meena) ਨੂੰ ਮਿਜ਼ੋਰਮ ਦਾ ਨਵਾਂ ਮੁੱਖ ਸਕੱਤਰ(Chief Secretary) ਨਿਯੁਕਤ ਕੀਤਾ ਹੈ। ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (AGMUT) ਕੇਡਰ ਦੇ IAS ਅਧਿਕਾਰੀ ਖਿਲੀ ਰਾਮ ਮੀਨਾ, ਰੇਣੂ ਸ਼ਰਮਾ ਦੀ ਥਾਂ ਲੈਣਗੇ, ਜੋ 31 ਅਕਤੂਬਰ ਨੂੰ ਸੇਵਾਮੁਕਤ ਹੋ ਗਏ ਹਨ।
ਮਿਜ਼ੋਰਮ ਸਰਕਾਰ ਦੇ ਇੱਕ ਅਧਿਕਾਰੀ ਦੇ ਅਨੁਸਾਰ, ਮੀਨਾ, ਜੋ ਵਰਤਮਾਨ ਵਿੱਚ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵਿੱਚ ਵਧੀਕ ਸਕੱਤਰ(Additional Secretary in the Ministry of Minority Affairs) ਦੇ ਰੂਪ ਵਿੱਚ ਸੇਵਾ ਕਰ ਰਹੇ ਹਨ, 2005 ਬੈਚ ਦੇ ਆਈਏਐਸ ਕਾਰਜਕਾਰੀ ਮੁੱਖ ਸਕੱਤਰ ਐਚ. ਲਾਲੇਂਗਮਾਵਿਆ (Acting Chief Secretary H. Lalengmawia) ਤੋਂ ਅਹੁਦਾ ਸੰਭਾਲਣਗੇ।
ਰਾਜਸਥਾਨ ਵਿੱਚ 4 ਦਸੰਬਰ 1967 ਨੂੰ ਜਨਮੇ ਮੀਨਾ ਨੇ ਇਤਿਹਾਸ ਵਿੱਚ ਮਾਸਟਰ ਡਿਗਰੀ ਕੀਤੀ ਹੈ ਅਤੇ 1993 ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਸ਼ਾਮਲ ਹੋਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/