MILK Price Reduced: ਰਾਹਤ ਭਰੀ ਖ਼ਬਰ! ਅਮੂਲ ਨੇ ਘਟਾਈ ਦੁੱਧ ਦੀ ਕੀਮਤ
- ਜਾਣੋ ਕਿੰਨਾ ਹੋਇਆ ਸਸਤਾ
ਨਵੀ ਦਿੱਲੀ, 24 ਜਨਵਰੀ : ਅਮੂਲ ਦੁੱਧ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜੈਨ ਮਹਿਤਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਅਮੂਲ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਹ ਤਬਦੀਲੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਖਪਤਕਾਰ ਹੁਣ ਘੱਟ ਕੀਮਤ ‘ਤੇ ਅਮੂਲ ਦੁੱਧ ਖਰੀਦ ਸਕਣਗੇ। ਅਮੂਲ ਦੇ ਇਸ ਫੈਸਲੇ ਨਾਲ ਖਪਤਕਾਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੇ ਮਾਸਿਕ ਬਿੱਲ ਵਿੱਚ ਮਾਮੂਲੀ ਕਟੌਤੀ ਹੋਵੇਗੀ। ਕਿਉਕਿ ਇੱਕ ਜ਼ਰੂਰੀ ਖੁਰਾਕੀ ਵਸਤੂ ਹੋਣ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ‘ਤੇ ਪੈਂਦਾ ਹੈ। ਮੈਨੇਜਿੰਗ ਡਾਇਰੈਕਟਰ ਜੈਨ ਮਹਿਤਾ ਨੇ ਕਿਹਾ ਕਿ ਅਮੂਲ ਨੇ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਅਮੂਲ ਟੀ ਸਪੈਸ਼ਲ 1 ਕਿਲੋ ਪੈਕ ਵਿਚ ਦੁੱਧ ਦੀ ਕੀਮਤ 1 ਰੁਪਏ ਘਟਾ ਦਿੱਤੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/