Microsoft Cloud Outage: ਹਵਾਈ ਅੱਡੇ ‘ਤੇ ਖੜ੍ਹੇ ਜਹਾਜ਼, ਸੇਵਾਵਾਂ ਪ੍ਰਭਾਵਿਤ, ਯਾਤਰੀ ਚਿੰਤਤ
ਚੰਡੀਗੜ੍ਹ, 19 ਜੁਲਾਈ (ਵਿਸ਼ਵ ਵਾਰਤਾ) : ਮਾਈਕ੍ਰੋਸਾਫਟ ਦੀ ਕਲਾਊਡ ਸੇਵਾ ਬੰਦ ਹੋਣ ਕਾਰਨ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀਆਂ ਏਅਰਲਾਈਨਜ਼ ਪ੍ਰਭਾਵਿਤ ਹੋਈਆਂ ਹਨ। ਕਈ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਆਊਟੇਜ ਕਾਰਨ ਫਲਾਈਟ ਬੁਕਿੰਗ, ਕੈਂਸਲੇਸ਼ਨ ਤੋਂ ਲੈ ਕੇ ਚੈੱਕ-ਇਨ ਤੱਕ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਮਾਈਕ੍ਰੋਸਾਫਟ ਦੇ ਸਰਵਰ ‘ਚ ਗੜਬੜੀ ਕਾਰਨ ਚੰਡੀਗੜ੍ਹ ਅਤੇ ਦਿੱਲੀ ਸਮੇਤ ਦੇਸ਼ ਦੇ ਸਾਰੇ ਪ੍ਰਮੁੱਖ ਹਵਾਈ ਅੱਡਿਆਂ ‘ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਸਰਵਰ ਦੀ ਖਰਾਬੀ ਕਾਰਨ ਕਈ ਯਾਤਰੀ ਹਵਾਈ ਅੱਡੇ ‘ਤੇ ਫਸੇ ਹੋਏ ਹਨ ਅਤੇ ਹਵਾਈ ਅੱਡੇ ਤੋਂ ਜਹਾਜ਼ ਉਡਾਣ ਨਹੀਂ ਭਰ ਪਾ ਰਹੇ ਹਨ।
ਦਿੱਲੀ ਏਅਰਪੋਰਟ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ, ‘ਗਲੋਬਲ ਆਈਟੀ ਮੁੱਦੇ ਕਾਰਨ ਦਿੱਲੀ ਹਵਾਈ ਅੱਡੇ ‘ਤੇ ਕੁਝ ਸੇਵਾਵਾਂ ਅਸਥਾਈ ਤੌਰ ‘ਤੇ ਪ੍ਰਭਾਵਿਤ ਹੋਈਆਂ ਹਨ। ਅਸੀਂ ਆਪਣੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਆਪਣੇ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਕਲਾਊਡ ਆਊਟੇਜ ਕਾਰਨ ਫਰੰਟੀਅਰ, ਐਲੀਜਿਅੰਟ ਅਤੇ ਸਨਕੰਟਰੀ ਵਰਗੀਆਂ ਵੱਡੀਆਂ ਏਅਰਲਾਈਨਜ਼ ਕੰਪਨੀਆਂ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਫਰੰਟੀਅਰ ਨੇ ਕਿਹਾ ਕਿ ਇਹ ਆਮ ਕੰਮਕਾਜ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ। ਭਾਰਤ ਵਿੱਚ, IndiGo, Akasha ਅਤੇ SpiceJet ਨੇ ਵੀ ਸੇਵਾ ਵਿੱਚ ਰੁਕਾਵਟ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ।
ਭਾਰਤ ਵਿੱਚ ਇੰਡੀਗੋ, ਸਪਾਈਸਜੈੱਟ ਅਤੇ ਅਕਾਸਾ ਏਅਰਲਾਈਨਜ਼ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਮਾਈਕ੍ਰੋਸਾਫਟ ਕਲਾਊਡ ਆਊਟੇਜ ਕਾਰਨ ਭਾਰਤ ਤੋਂ ਇਲਾਵਾ ਅਮਰੀਕਾ ਦੀਆਂ ਵੱਡੀਆਂ ਏਅਰਲਾਈਨਜ਼ ਜਿਵੇਂ ਫਰੰਟੀਅਰ, ਐਲੀਜਿਐਂਟ ਅਤੇ ਸਨਕੰਟਰੀ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਇਸ ਆਊਟੇਜ ਕਾਰਨ ਏਅਰਲਾਈਨਜ਼ ਕੰਪਨੀਆਂ ਦੀਆਂ ਸਾਰੀਆਂ ਸੇਵਾਵਾਂ ਜਿਵੇਂ ਬੁਕਿੰਗ, ਚੈੱਕ-ਇਨ, ਬੋਰਡਿੰਗ, ਵੈੱਬ ਚੈੱਕ-ਇਨ ਪ੍ਰਭਾਵਿਤ ਹੋਈਆਂ ਹਨ।