Mansa News : ਕੁਲਜੀਤ ਮਾਨਸ਼ਾਹੀਆ ਅਤੇ ਹਨੀ ਮਾਨਸ਼ਾਹੀਆ ਦੇ ਮਾਤਾ ਜੀ ਦਾ ਭੋਗ 2 ਅਕਤੂਬਰ ਨੂੰ
ਮਾਨਸਾ, 30 ਸਤੰਬਰ (ਵਿਸ਼ਵ ਵਾਰਤਾ):- ਮਾਲਵਾ ਖੇਤਰ ਦੇ ਉਘੇ ਬੱਸ ਟਰਾਂਸਪੋਰਟਰ ਕੁਲਜੀਤ ਸਿੰਘ ਮਾਨਸ਼ਾਹੀਆ ਅਤੇ ਗੁਰਦੀਸ਼ ਸਿੰਘ ਹਨੀ ਮਾਨਸ਼ਾਹੀਆ ਦੇ ਮਾਤਾ ਸਰਦਾਰਨੀ ਰਣਜੀਤ ਕੌਰ (ਧਰਮ ਸੁਪਤਨੀ ਮਰਹੂਮ ਸਰਦਾਰ ਬਰਜਿੰਦਰ ਸਿੰਘ ਜੀ ਮਾਨਸ਼ਾਹੀਆ) ਜੋ ਪਿਛਲੇ ਦਿਨੀਂ ਇਸ ਦੁਨੀਆਂ ਨੂੰ ਫ਼ਤਿਹ ਬੁਲਾ ਗਏ ਹਨ, ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 2 ਅਕਤੂਬਰ ਨੂੰ ਪਿੰਡ ਮਾਨਸਾ ਖੁਰਦ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਸਾਢੇ ਬਾਰਾਂ ਵਜੇ ਹੋਵੇਗੀ।
87 ਸਾਲਾ ਸਰਦਾਰਨੀ ਰਣਜੀਤ ਕੌਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਰੱਜੀ ਰੂਹ ਦਾਨੀ ਮਾਤਾ ਸਨ। ਉਹ ਆਪਣੇ ਪਿੱਛੇ ਦੋ ਪੁੱਤਰ, ਪੋਤੇ-ਪੋਤੀਆਂ,ਰਿਸ਼ਤੇਦਾਰਾਂ ਅਤੇ ਅੰਗਾਂ-ਸਾਕਾਂ ਦਾ ਵੱਡਾ ਬਾਗ-ਬਗੀਚਾ ਛੱਡ ਗਏ ਹਨ।