Makar Sankranti : ਦੇਸ਼ ਭਰ ‘ਚ ਮਨਾਇਆ ਜਾ ਰਿਹਾ ਮਕਰ ਸੰਕ੍ਰਾਂਤੀ ਦਾ ਤਿਉਹਾਰ
- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ‘ਚ ਉਡਾਇਆ ਪਤੰਗ
- ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਰਹੇ ਮੌਜੂਦ
ਨਵੀ ਦਿੱਲੀ, 14 ਜਨਵਰੀ : ਅੱਜ ਦੇਸ਼ ਭਰ ‘ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀ ਪਤੰਗ ਉਤਸਵ ਮਨਾਇਆ ਜਾ ਰਿਹਾ ਹੈ। ਜਿਥੇ 11 ਰਾਜਾਂ ਤੋਂ 52 ਪਤੰਗ ਉਡਾਉਣ ਵਾਲੇ ਅਤੇ 47 ਦੇਸ਼ਾਂ ਤੋਂ 143 ਪਤੰਗ ਉਡਾਉਣ ਵਾਲੇ ਮੇਲੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ।
ਦੱਸ ਦਈਏ ਕਿ ਮਕਰ ਸੰਕ੍ਰਾਂਤੀ ਮੌਕੇ ਲੋਕ ਸਵੇਰ ਤੋਂ ਹੀ ਛੱਤਾਂ ‘ਤੇ ਇਕੱਠੇ ਹੋ ਕੇ ਪਤੰਗ ਉਡਾਉਣ ਦਾ ਆਨੰਦ ਮਾਣਦੇ ਹਨ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਹਿਮਦਾਬਾਦ ਵਿੱਚ ਹਨ। ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਉਨ੍ਹਾਂ ਨੇ ਅਹਿਮਦਾਬਾਦ ਦੇ ਗੁਰੂਕੁਲ ਇਲਾਕੇ ‘ਚ ਸਥਿਤ ਸ਼ਾਂਤੀਨਿਕੇਤਨ ‘ਚ ਪਤੰਗ ਉਤਸਵ ‘ਚ ਹਿੱਸਾ ਲਿਆ। ਉਨ੍ਹਾਂ ਇੱਥੇ ਵਰਕਰਾਂ ਨਾਲ ਪਤੰਗ ਉਡਾਈ। ਇਸ ਦੌਰਾਨ ਗ੍ਰਹਿ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਮੌਜੂਦ ਸਨ। ਦੱਸ ਦਈਏ ਕਿ ਅਮਿਤ ਸ਼ਾਹ ਹਰ ਸਾਲ ਉੱਤਰਾਇਣ ਦੇ ਦਿਨ ਆਪਣੇ ਪਰਿਵਾਰ ਅਤੇ ਵਰਕਰਾਂ ਨਾਲ ਅਹਿਮਦਾਬਾਦ ‘ਚ ਬਿਤਾਉਂਦੇ ਹਨ। ਗ੍ਰਹਿ ਮੰਤਰੀ ਨੂੰ ਪਤੰਗ ਉਡਾਉਂਦੇ ਦੇਖ ਕੇ ਆਸਪਾਸ ਦੀਆਂ ਛੱਤਾਂ ‘ਤੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਕੱਠੇ ਹੋ ਗਏ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/