Maharashtra ਅਤੇ ਝਾਰਖੰਡ ‘ਤੇ ਕੌਣ ਕਰੇਗਾ ਰਾਜ : ਵੋਟਰਾਂ ਦਾ ਫੈਸਲਾ ਆਵੇਗਾ ਅੱਜ
ਵੋਟਾਂ ਦੀ ਗਿਣਤੀ ਹੋਣ ਵਾਲੀ ਹੈ ਸ਼ੁਰੂ
ਚੰਡੀਗੜ੍ਹ, 23ਨਵੰਬਰ(ਵਿਸ਼ਵ ਵਾਰਤਾ) ਮਹਾਰਾਸ਼ਟਰ ਅਤੇ ਝਾਰਖੰਡ ‘ਚ ਕਿਸ ਦੀ ਸਰਕਾਰ ਬਣੇਗੀ ? ਕੌਣ ਹੋਵੇਗਾ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ? ਇਨ੍ਹਾਂ ਸਵਾਲਾਂ ਦੇ ਜਵਾਬ ਦੁਪਹਿਰ 2 ਵਜੇ ਤੱਕ ਮਿਲ ਜਾਣਗੇ। ਇਹ ਦੇਖਣਾ ਹੋਵੇਗਾ ਕੀ ਕਿ ਮਹਾਰਾਸ਼ਟਰ ਵਿੱਚ ਭਾਜਪਾ, ਸ਼ਿੰਦੇ, ਅਜੀਤ ਪਵਾਰ ਧੜੇ ਵਾਲਾ ਗਠਜੋੜ ਸਰਕਾਰ ਵਿੱਚ ਵਾਪਸ ਆਵੇਗਾ ? ਜਾਂ ਕਾਂਗਰਸ, ਸ਼ਿਵ ਸੈਨਾ ਊਧਵ ਅਤੇ ਐਨਸੀਪੀ ਸ਼ਰਦ ਪਵਾਰ ਧੜੇ ਦੀ ਜਿੱਤ ਹੋਵੇਗੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਲਈ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਵਾਰ 65.11% ਵੋਟਿੰਗ ਹੋਈ। ਮਹਾਰਾਸ਼ਟਰ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਫੈਸਲਾ ਅੱਜ ਹੋ ਜਾਵੇਗਾ।
ਗੱਲ ਕਰੀਏ ਝਾਰਖੰਡ ਦੀ ਤਾਂ ਇੱਥੇ 81 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਲਦੀ ਹੀ ਸ਼ੁਰੂ ਹੋਵੇਗੀ। ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ। ਇੱਥੇ 13 ਅਤੇ 20 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਈ। 67.74% ਲੋਕਾਂ ਨੇ ਆਪਣੀ ਵੋਟ ਪਾਈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੋਵਾਂ ਗੇੜਾਂ ਸਮੇਤ ਕੁੱਲ 1211 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਝਾਰਖੰਡ ‘ਚ ਕੌਣ ਬਾਜੀ ਮਾਰੇਗਾ ? ਕੀ ਹੇਮੰਤ ਸੋਰੇਨ ਦੀ ਵਾਪਸੀ ਹੋਵੇਗੀ ਜਾਂ ਭਾਜਪਾ 5 ਸਾਲ ਬਾਅਦ ਸੱਤਾ ‘ਚ ਵਾਪਸੀ ਕਰੇਗੀ ? ਇਹ ਅੱਜ ਦੁਪਹਿਰ ਤੱਕ ਸਾਫ ਹੋ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/