Mahakumbh Mela: ਅੱਜ ਤੋਂ ਮਹਾਕੁੰਭ ਦਾ ਹੋਇਆ ਆਗਾਜ਼
- ਅੱਜ 1 ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ
- PM ਮੋਦੀ ਨੇ ਮਹਾਂਕੁੰਭ ਮੌਕੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਉੱਤਰ ਪ੍ਰਦੇਸ਼,13 ਜਨਵਰੀ : ਅੱਜ ਤੋਂ ਮਹਾਕੁੰਭ ਦਾ ਆਗਾਜ਼ ਹੋ ਗਿਆ ਹੈ।ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਪ੍ਰਯਾਗਰਾਜ ਪਹੁੰਚੇ ਹਨ। ਕੁੰਭ ‘ਚ ਇਸ਼ਨਾਨ ਕਰਨ ਲਈ ਵੱਡੀ ਗਿਣਤੀ ‘ਚ ਵਿਦੇਸ਼ੀ ਸ਼ਰਧਾਲੂ ਵੀ ਪੁੱਜੇ ਹੋਏ ਹਨ। ਅੱਜ 1 ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਸ਼ਰਧਾਲੂਆਂ ‘ਤੇ 20 ਕੁਇੰਟਲ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। 12 ਕਿਲੋਮੀਟਰ ਖੇਤਰ ਵਿੱਚ ਘਾਟ ਬਣਾਏ ਗਏ ਹਨ। ਮੇਲਾ 4 ਹਜ਼ਾਰ ਹੈਕਟੇਅਰ ‘ਤੇ ਲਗਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਕੁੰਭ ਮੌਕੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕੀਤਾ ਕਿ ਪ੍ਰਯਾਗਰਾਜ ਦੀ ਪਵਿੱਤਰ ਧਰਤੀ ’ਤੇ ਅੱਜ ਮਹਾਂਕੁੰਭ ਦੀ ਸ਼ੁਰੂਆਤ ਹੋ ਗਈ ਹੈ। ਆਸਥਾ ਅਤੇ ਸੱਭਿਆਚਾਰ ਨਾਲ ਜੁੜੇ ਇਸ ਪਵਿੱਤਰ ਮੌਕੇ ’ਤੇ, ਮੈਂ ਸਾਰੇ ਭਗਤਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਭਾਰਤੀ ਅਧਿਆਤਮਿਕ ਪਰੰਪਰਾ ਦਾ ਇਹ ਮਹਾਨ ਤਿਉਹਾਰ ਸਾਰਿਆਂ ਦੇ ਜੀਵਨ ਵਿਚ ਨਵੀਂ ਊਰਜਾ ਅਤੇ ਉਤਸ਼ਾਹ ਲਿਆਵੇਗਾ।
ਪ੍ਰਯਾਗਰਾਜ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਤੜਕੇ 3 ਵਜੇ ਤੋਂ ਸਾਰੇ ਬਲ ਤਾਇਨਾਤ ਹਨ। ਸਾਰੇ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਪੁਲਸ ਮੁਲਾਜ਼ਮ ਲਗਾਤਾਰ ਮੇਲਾ ਖੇਤਰ ‘ਚ ਸੀਟੀਆਂ ਵਜਾ ਕੇ ਭੀੜ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/