Mahakumbh Mela : ਹੁਣ ਘਰ ਬੈਠੇ ਵੀ ਮੋਬਾਈਲ ‘ਤੇ 360 ਡਿਗਰੀ ਵਿਊ ‘ਚ ਦੇਖਿਆ ਜਾ ਸਕੇਗਾ ਮਹਾਂ ਕੁੰਭ ਮੇਲੇ ਦਾ ਨਜ਼ਾਰਾ
– ਬਸ ਕਰਨਾ ਹੋਵੇਗਾ ਇਹ ਕੰਮ
ਮਹਾਂ ਕੁੰਭ ਮੇਲੇ ਦੇ ਪ੍ਰਮੁੱਖ ਸਥਾਨਾਂ ਦੀ ਲੋਕੇਸ਼ਨ ਗੂਗਲ ਮੈਪ ‘ਤੇ ਮਿਲਣ ਦੇ ਨਾਲ ਹੀ ਇਸ ਵਾਰ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਇਕ ਹੋਰ ਵਿਲੱਖਣ ਅਤੇ ਰੋਮਾਂਚਕ ਅਨੁਭਵ ਮਿਲੇਗਾ। ਇਸ ਵਾਰ ਕੋਈ ਵੀ ਕਿਤੇ ਵੀ ਬੈਠ ਕੇ ਮਹਾਂ ਕੁੰਭ ਮੇਲੇ (Mahakumbh Mela) ਦੇ ਕਿਸੇ ਵੀ ਸਥਾਨ ਦਾ ਨਜ਼ਾਰਾ ਆਪਣੇ ਮੋਬਾਈਲ ‘ਤੇ 360 ਡਿਗਰੀ ਵਿਊ ਵਿੱਚ ਦੇਖ ਸਕੇਗਾ। ਇਹ ਸੇਵਾ ਪ੍ਰਯਾਗਰਾਜ ਵਿਕਾਸ ਅਥਾਰਟੀ ਨਾਲ ਸਮਝੌਤੇ ਤਹਿਤ ਗੂਗਲ ਵੱਲੋਂ ਮੁਹੱਈਆ ਕਰਵਾਈ ਜਾਵੇਗੀ।
ਇਸ ਤਹਿਤ ਮਹਾ ਕੁੰਭ ਮੇਲੇ ਦੀਆਂ ਪ੍ਰਮੁੱਖ ਥਾਵਾਂ ਜਿਵੇਂ ਮੰਦਰ, ਇਸ਼ਨਾਨ ਘਾਟ, ਪਟੂਨ ਬ੍ਰਿਜ ਆਦਿ ਨੂੰ ਗੂਗਲ ਮੈਪ ‘ਤੇ ਟਰੈਕ ਕੀਤਾ ਜਾ ਸਕੇਗਾ। ਹੁਣ ਇਸ ਵਿੱਚ ਗੂਗਲ ਮੈਪ ਦਾ ਸਟਰੀਟ ਵਿਊ ਫੀਚਰ ਵੀ ਜੋੜਿਆ ਗਿਆ ਹੈ। ਇਸ ਫੀਚਰ ਤਹਿਤ ਹੁਣ ਮਹਾਕੁੰਭ ਮੇਲੇ ਦੀਆਂ ਵੱਖ-ਵੱਖ ਥਾਵਾਂ ਨੂੰ 360 ਡਿਗਰੀ ਵਿਊ ‘ਚ ਮੋਬਾਇਲ ‘ਤੇ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਜਿਵੇਂ ਹੀ ਤੁਸੀਂ ਐਂਡਰਾਇਡ ਮੋਬਾਈਲ ‘ਤੇ ਗੂਗਲ ਮੈਪ ਐਪਲੀਕੇਸ਼ਨ ਨੂੰ ਖੋਲੋਗੇ ਤੁਹਾਨੂੰ ਸਰਚ ਬਾਰ ਵਿੱਚ ਮਹਾਕੁੰਭ ਨਾਲ ਸਬੰਧਤ ਮਹੱਤਵਪੂਰਨ ਸਥਾਨਾਂ ਦੇ ਨਾਮ ਟਾਈਪ ਕਰਨੇ ਹੋਣਗੇ। ਇਸ ਤੋਂ ਬਾਅਦ, ਤੁਹਾਨੂੰ ਹੇਠਾਂ ਖੱਬੇ ਪਾਸੇ ਸਟ੍ਰੀਟ ਵਿਊ ਆਈਕਨ ਦੇ ਨਾਲ ਥੰਬਨੇਲ ‘ਤੇ ਟੈਪ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਸਬੰਧਤ ਸਥਾਨ ਦਾ 360 ਡਿਗਰੀ ਦ੍ਰਿਸ਼ ਦੇਖਿਆ ਜਾ ਸਕੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/