MahaKumbh : ‘ਆਪ‘ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੀਤ ਹੇਅਰ ਨੇ ਪਰਿਵਾਰ ਸਮੇਤ ਲਗਾਈ ਸੰਗਮ ‘ਚ ਡੁਬਕੀ ; ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਚੰਡੀਗੜ੍ਹ, 19ਫਰਵਰੀ(ਵਿਸ਼ਵ ਵਾਰਤਾ) MahaKumbh : ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ(Aman Arora), ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਅਤੇ ਸੰਗਰੂਰ ਤੋਂ ਐਮਪੀ ਗੁਰਮੀਤ ਸਿੰਘ ਮੀਤ ਹੇਅਰ(Gurmeet Singh Meet Hayer) ਪਰਿਵਾਰ ਸਮੇਤ ਪ੍ਰਯਾਗਰਾਜ ‘ਚ ਮਹਾਂਕੁੰਭ ਪਹੁੰਚੇ।
ਇੱਥੇ ਉਹਨਾਂ ਨੇ ਪਰਿਵਾਰ ਸਮੇਤ ਸੰਗਮ ‘ਚ ਡੁਬਕੀ ਲਗਾਈ। ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ।
ਅਮਨ ਅਰੋੜਾ ਨੇ ਸੋਸ਼ਲ ਮੀਡੀਆ ਤੇ ਲਿਖਿਆ “ਹਰ ਹਰ ਗੰਗੇ.. ਅੱਜ ਪ੍ਰਯਾਗਰਾਜ ਮਹਾਂਕੁੰਭ ਵਿਖੇ ਪਾਵਨ ਸੰਗਮ ਤੇ ਸਾਥੀਆਂ @SpeakerSandhwan ਜੀ ਅਤੇ @meet_hayer ਜੀ ਨਾਲ ਪਰਿਵਾਰਾਂ ਸਮੇਤ ਪੂਜਾ ਅਤੇ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਂ ਗੰਗਾ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਹੋਇਆ ਤੇ ਸਮੁੱਚੇ ਦੇਸ਼ ਤੇ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਮੰਗੀ”
https://x.com/AroraAmanSunam/status/1892189016805818740
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/