Mahakumbh 2025: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਗਾਈ ਆਸਥਾ ਦੀ ਡੁਬਕੀ
ਨਵੀ ਦਿੱਲੀ, 25 ਜਨਵਰੀ: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਮਹਾਕੁੰਭ ‘ਚ ਪੁੱਜੇ। ਉਨ੍ਹਾਂ ਨੇ ਆਪਣੀ ਅਧਿਆਤਮਿਕ ਯਾਤਰਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਪ੍ਰਯਾਗਰਾਜ ‘ਚ ਮਾਂ ਗੰਗਾ ‘ਚ ਪਵਿੱਤਰ ਡੁਬਕੀ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਵਿਸ਼ਵਾਸ ਵਹਿੰਦਾ ਹੈ ਅਤੇ ਅਧਿਆਤਮਿਕਤਾ ਵਧਦੀ ਹੈ। ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਆਪਣੀ ਨਵੀਂ ਯਾਤਰਾ ਦੀ ਸ਼ੁਰੂਆਤ. ਹਰ ਹਰ ਗੰਗਾ!’
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਗੁਰੂ ਰੰਧਾਵਾ ਨੇ ਤੜਕੇ-ਤੜਕੇ ਨਦੀ ਵਿੱਚ ਇਸ਼ਨਾਨ ਕੀਤਾ। ਉਨ੍ਹਾਂ ਨੇ ਕਿਸ਼ਤੀ ਦੀ ਸਵਾਰੀ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਉਣ ਲਈ ਵੀ ਕੁਝ ਸਮਾਂ ਵੀ ਕੱਢਿਆ।
ਦੱਸ ਦਈਏ ਕਿ ਰੇਲਵੇ ਅਤੇ ਯੂਪੀ ਟਰਾਂਸਪੋਰਟ ਕਾਰਪੋਰੇਸ਼ਨ ਨੇ ਮਹਾਂ ਕੁੰਭ ਦੇ ਸਭ ਤੋਂ ਵੱਡੇ ਅੰਮ੍ਰਿਤ ਇਸ਼ਨਾਨ ਮੌਨੀ ਅਮਾਵਸਿਆ ਲਈ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਖਾਸ ਦਿਨ ‘ਤੇ ਅੱਠ ਹਜ਼ਾਰ ਬੱਸਾਂ ਚਲਾਈਆਂ ਜਾਣਗੀਆਂ , ਜਦਕਿ ਰੇਲਵੇ 150 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/