Mahakumbh 2025: ਪ੍ਰਯਾਗਰਾਜ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, CM ਯੋਗੀ ਨੇ ਕੀਤਾ ਸਵਾਗਤ
- ਸੰਗਮ ਵਿੱਚ ਲਗਾਉਣਗੇ ਆਸਥਾ ਦੀ ਡੁਬਕੀ
ਨਵੀ ਦਿੱਲੀ, 27 ਜਨਵਰੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਯਾਗਰਾਜ (Mahakumbh 2025) ਪਹੁੰਚ ਚੁੱਕੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨਾਲ ਹਵਾਈ ਅੱਡੇ ‘ਤੇ ਅਮਿਤ ਸ਼ਾਹ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮਹਾਕੁੰਭ 2025 ਵਿੱਚ ਪਵਿੱਤਰ ਇਸ਼ਨਾਨ ਕਰਨਗੇ।
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸੰਗਮ ਇਸ਼ਨਾਨ ਅਤੇ ਪੂਜਾ ਦੇ ਨਾਲ-ਨਾਲ ਅਕਸ਼ੈਵਤ ਅਤੇ ਹਨੂੰਮਾਨ ਮੰਦਰ ਵੀ ਜਾਣਗੇ। ਇਸ ਤੋਂ ਬਾਅਦ ਉਹ ਸਾਰੇ ਸ਼ੰਕਰਾਚਾਰਿਆ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਤੋਂ ਇਲਾਵਾ ਸ਼ਰਨੰਦ ਜੀ ਮਹਾਰਾਜ, ਗੋਵਿੰਦ ਗਿਰੀ ਮਹਾਰਾਜ ਅਤੇ ਹੋਰ ਸੰਤਾਂ ਨਾਲ ਮੁਲਾਕਾਤ ਕਰਨਗੇ। ਉਹ ਸ਼ਾਮ ਕਰੀਬ 6:50 ਵਜੇ ਬਮਰੌਲੀ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ।
ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਐਮ ਯੋਗੀ ਅਤੇ ਕੇਂਦਰੀ ਮੰਤਰੀਆਂ ਦੇ ਸੰਗਮ ਇਸ਼ਨਾਨ ਤੋਂ ਪਹਿਲਾਂ ਸਵੇਰ ਤੋਂ ਹੀ ਸਾਰੇ ਘਾਟਾਂ ‘ਤੇ ਕਿਸ਼ਤੀਆਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਜ਼ਿਆਦਾਤਰ ਪੈਂਟੂਨ ਪੁਲ ਬੰਦ ਕਰ ਦਿੱਤੇ ਗਏ ਹਨ। ਪੁਲ ਨੰਬਰ 3 ਅਤੇ 10 ਸਿਰਫ਼ ਪ੍ਰਸ਼ਾਸਨਿਕ ਅਤੇ ਪੁਲਿਸ ਵਾਹਨਾਂ ਲਈ ਹੀ ਚਾਲੂ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/