ਲੁਧਿਆਣਾ ਤੋਂ ਉੱਘੇ ਦਲਿਤ ਆਗੂ ਵਿਜੇ ਦਾਨਵ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਿਲ
ਲੁਧਿਆਣਾ 1ਜੁਲਾਈ (ਵਿਸ਼ਵ ਵਾਰਤਾ) : LUDHIANA NEWS -ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਵਿਚ ਆਮ ਆਦਮੀ ਪਾਰਟੀ ਲਗਾਤਾਰ ਮਜ਼ਬੂਤੀ ਵੱਲ ਵੱਧ ਰਹੀ ਹੈ। ਜਲੰਧਰ ਪੱਛਮੀ ਦੀਆਂ ਉਪ ਚੋਣਾਂ ਤੋਂ ਪਹਿਲਾ ਪਾਰਟੀ ਵਿਚ ਲਗਾਤਾਰ ਆਗੂ ਅਤੇ ਵਰਕਰ ਸ਼ਾਮਲ ਹੋ ਰਹੇ ਹਨ। ਲੁਧਿਆਣਾ ਤੋਂ ਦਲਿਤ ਆਗੂ ਵਿਜੇ ਦਾਨਵ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਨਕੋਦਰ ਤੋਂ ਆਪ ਵਿਧਾਇਕ ਇੰਦਰਜੀਤ ਕੌਰ ਵੀ ਮੌਜੂਦ ਸਨ।