Ludhiana ’ਚ ਜੱਜ ਦੇ ਘਰ ਹੋਈ ਚੋਰੀ
ਲੁਧਿਆਣਾ, 11ਅਕਤੂਬਰ (ਵਿਸ਼ਵ ਵਾਰਤਾ): ਲੁਧਿਆਣਾ ‘ਚ ਚੋਰਾਂ ਨੇ ਪੁਲਿਸ ਕਮਿਸ਼ਨਰ ਦੇ ਘਰ ਤੋਂ ਕਰੀਬ 500 ਮੀਟਰ ਦੀ ਦੂਰੀ ‘ਤੇ ਸਥਿਤ ਜੱਜ ਦੇ ਬੰਗਲੇ ਨੂੰ ਨਿਸ਼ਾਨਾ ਬਣਾਇਆ ਹੈ। ਜਿਸ ਜਗ੍ਹਾ ਇਹ ਚੋਰੀ ਹੋਈ ਹੈ, ਉੱਥੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜੱਜਾਂ ਦੇ ਘਰ ਹਨ। ਪਾਸ਼ ਇਲਾਕਿਆਂ ਵਿੱਚ ਚੋਰੀਆਂ ਤੋਂ ਵੀ ਲੋਕ ਕਾਫੀ ਡਰੇ ਹੋਏ ਹਨ। ਚੋਰਾਂ ਨੇ ਬੰਗਲੇ ‘ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰ ਬੰਗਲੇ ਦੇ ਪਿਛਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਘਟਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਉਹ ਕਿਸੇ ਕੰਮ ਲਈ ਬੰਗਲਾ ਨੰਬਰ 169 ਦੇ ਮੁੱਖ ਗੇਟ ਦੇ ਅੰਦਰ ਗਏ ਸੀ। ਉਨ੍ਹਾਂ ਦੇਖਿਆ ਕਿ ਬੰਗਲੇ ਦਾ ਪਿਛਲਾ ਗੇਟ ਖੁੱਲ੍ਹਾ ਸੀ। ਕਿਸੇ ਅਣਪਛਾਤੇ ਵਿਅਕਤੀ ਨੇ ਤਾਲਾ ਤੋੜ ਦਿੱਤਾ ਸੀ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਘਰ ‘ਚੋਂ 43 ਇੰਚ ਦੀ ਐਲਸੀਡੀ, 12 ਲੇਡੀਜ਼ ਬ੍ਰਾਂਡ ਦੀਆਂ ਘੜੀਆਂ, ਇਕ ਆਈਫੋਨ 6 ਐੱਸ, ਇਕ ਆਈ-7, ਇਕ ਮੋਬਾਇਲ ਬ੍ਰਾਂਡ ਓਪੋ, 2 ਸਿਲੰਡਰ, 2 ਜੋੜੇ ਚਾਂਦੀ ਦੇ ਬਿਛੁਏ, ਇਕ ਜੋੜਾ ਚਾਂਦੀ ਦੀਆਂ ਝਾਂਜਰਾਂ ਅਤੇ ਘਰੇਲੂ ਸਾਮਾਨ ਚੋਰੀ ਕਰ ਲਿਆ। ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਬੀਐਨਐਸ 305 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ।